ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 28 ਅਕਤੂਬਰ
ਪਿੰਡ ਜੋਧਪੁਰ ਦੇ ਲਾਭ ਸਿੰਘ ਨੇ ਨੱਗਲ ਥਾਣੇ ਵਿੱਚ ਆਪਣੀਆਂ ਦੋ ਮੱਝਾਂ ਚੋਰੀ ਹੋਣ ਦੀ ਰਿਪੋਰਟ ਦਰਜ ਕਰਵਾਈ ਹੈ। ਉਸ ਦਾ ਕਹਿਣਾ ਹੈ ਕਿ ਰਾਤ 8 ਵਜੇ ਉਹ ਮੱਝਾਂ ਨੂੰ ਵਾੜੇ ਦੇ ਵਰਾਂਡੇ ਵਿੱਚ ਪੱਠੇ ਪਾ ਕੇ ਸੌਂ ਗਿਆ ਸੀ। ਜਦੋਂ ਅਗਲੀ ਸਵੇਰ ਉਸਨੇ ਦੇਖਿਆ ਤਾਂ ਦੋਵੇਂ ਮੱਝਾਂ ਵਾੜੇ ਵਿੱਚ ਨਹੀਂ ਸਨ। ਉਹ ਪਰਿਵਾਰ ਸਮੇਤ ਆਪਣੇ ਪੱਧਰ ’ਤੇ ਮੱਝਾਂ ਦੀ ਤਲਾਸ਼ ਕਰਦੇ ਰਹੇ ਹਨ ਪਰ ਉਹ ਨਹੀਂ ਮਿਲੀਆਂ। ਪੁਲੀਸ ਨੇ ਧਾਰਾ 380 ਤਹਿਤ ਕੇਸ ਦਰਜ ਕਰ ਲਿਆ ਹੈ।