ਚੰਡੀਗੜ੍ਹ: ਸਤਿਨਾਮ ਸਰਬ ਕਲਿਆਣ ਟਰੱਸਟ, ਸੈਕਟਰ-117 ਮੁਹਾਲੀ ਵੱਲੋਂ ਵਿਦਿਅਕ ਸੈਸ਼ਨ 2022-23 ਲਈ ਆਰਥਿਕ ਤੌਰ ’ਤੇ ਪਛੜੇ ਅਤੇ ਹੋਣਹਾਰ ਵਿਦਿਆਰਥੀਆਂ ਨੂੰ 15 ਤੋਂ 40 ਹਜ਼ਾਰ ਰੁਪਏ ਤੱਕ ਦੀ ਸਕਾਲਰਸ਼ਿਪ ਦਿੱਤੀ ਜਾਵੇਗੀ। ਇਹ ਸਕਾਲਰਸ਼ਿਪ ਪ੍ਰੋਫੈਸ਼ਨਲ ਕੋਰਸ਼ਾਂ ਜਿਵੇਂ ਬੀ.ਟੈਕ, ਐੱਮ.ਟੈਕ, ਬੀਸੀਏ/ ਐੱਮਸੀਏ, ਬੀਬੀਏ, ਐਲਐਲਬੀ, ਬੀਐੱਸਸੀ (ਆਈ ਟੀ) / ਐੱਮਐੱਸਸੀ (ਆਈਟੀ), ਬੀਐਸਸੀ, ਬੀਐਸਸੀ ਹੋਟਲ ਮੈਨੇਜਮੈਂਟ, ਬੀਐਸਸੀ ਨਰਸਿੰਗ, ਬੀ.ਫਾਰਮੇਸੀ/ ਐਮ.ਫਾਰਮੇਸੀ, ਬੀਡੀਐਸ, ਐਮਬੀਬੀਐਸ, ਬੀਏਐਮਐਸ, ਬੀਐਚਐਮਐਸ, ਅਤੇ ਟਰੱਸਟ ਵੱਲੋਂ ਪ੍ਰਵਾਨ ਕੀਤੇ ਹੋਰ ਪ੍ਰੋਫੈਸ਼ਨਲ ਕੋਰਸਾਂ ਲਈ ਦਿੱਤੀ ਜਾਵੇਗੀ। ਵਿਦਿਆਰਥੀਆਂ ਨੂੰ ਚੋਣ ਤੋਂ ਪਹਿਲਾਂ ਗੁਰਮਤਿ ਦਾ ਟੈਸਟ ਪਾਸ ਕਰਨਾ ਹੋਵੇਗਾ ਜੋ ਟਰੱਸਟ ਵੱਲੋਂ ਛਾਪੀ ਗੁਰਮਤਿ ਦੀ 9ਵੀਂ ਤੇ 10ਵੀਂ ਦੀ ਕਿਤਾਬ ’ਚੋਂ ਹੋਵੇਗੀ। ਬਿਨੈ ਪੱਤਰ ਆਨਲਾਈਨ www.satnamsarabkalyantrust.org ’ਤੇ ਭਰਨ ਦੀ ਅੰਤਿਮ ਮਿਤੀ 31 ਅਗਸਤ ਹੈ। ਹੋਰ ਜਾਣਕਾਰੀ ਲਈ kirtsahyogsskt39@gmail.com ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। -ਟਨਸ