ਖਰੜ: ਪਿੰਡ ਬਡਾਲਾ ਤੋਂ ਝੰਜੇੜੀ ਜਾਂਦੀ ਸੜਕ ’ਤੇ ਲੰਮੇ ਸਮੇਂ ਤੋਂ ਲੁੱਕ ਨਾ ਪੈਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਪੇਸ਼ ਆ ਰਹੀ ਹੈ। ਇਸ ਸਬੰਧੀ ਪਿੰਡ ਗੱਬੇਮਾਜਰਾ ਦੇ ਸਾਬਕਾ ਸਰਪੰਚ ਗੁਰਮੀਤ ਸਿੰਘ, ਸਾਬਕਾ ਸਰਪੰਚ ਜਸਬੀਰ ਕੌਰ, ਦਲਜੀਤ ਕੌਰ ਸਰਪੰਚ ਨੱਗਲ ਫੈਜਗੜ੍ਹ, ਅਮਰੀਕ ਸਿੰਘ ਨੰਬਰਦਾਰ ਰਸਨਹੇੜੀ, ਸਰਪੰਚ ਬਲਜਿੰਦਰ ਸਿੰਘ ਆਦਿ ਨੇ ਦੱਸਿਆ ਕਿ ਲਗਭਗ 3 ਮਹੀਨੇ ਪਹਿਲਾਂ ਇਸ ਸੜਕ ’ਤੇ ਪੱਥਰ ਪਾ ਦਿੱਤਾ ਗਿਆ ਸੀ ਪਰ ਅੱਜ ਤੱਕ ਕਿਸੇ ਨੇ ਪ੍ਰੀਮਿਕਸ ਨਹੀਂ ਪਾਇਆ। ਹੁਣ ਇਹ ਹਾਲਤ ਹੈ ਕਿ ਇੱਕ ਤਾਂ ਇੱਥੇ ਮਿੱਟੀ ਉਡਦੀ ਹੈ, ਦੂਜਾ ਇੱਥੇ ਕਦੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਮਸ਼ੀਨ ਖੜ੍ਹਨ ਕਾਰਨ ਇਹ ਸੜਕ ਬੰਦ ਪਈ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਤੁਰੰਤ ਇਸ ਸਬੰਧੀ ਕਾਰਵਾਈ ਕਰੇ। -ਪੱਤਰ ਪ੍ਰੇਰਕ