ਪੱਤਰ ਪ੍ਰੇਰਕ
ਚੰਡੀਗੜ੍ਹ, 27 ਜਨਵਰੀ
ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਵੱਲੋਂ ਗਣਤੰਤਰਤਾ ਦਿਵਸ ਮੌਕੇ ਉੱਤੇ ਸੈਕਟਰ 26 ਸਥਿਤ ਬਾਪੂ ਧਾਮ ਕਲੋਨੀ ਵਿੱਚ ਤਿਰੰਗਾ ਯਾਤਰਾ ਕੱਢੀ ਗਈ। ਤਿਰੰਗਾ ਯਾਤਰਾ ਵਿੱਚ 100 ਦੇ ਕਰੀਬ ਵਿਅਕਤੀ ਸ਼ਾਮਲ ਹੋਏ ਅਤੇ ਚੰਡੀਗੜ੍ਹ ਦੀ ਮੇਅਰ ਸਰਬਜੀਤ ਕੌਰ ਅਤੇ ਸੀਨੀਅਰ ਡਿਪਟੀ ਮੇਅਰ ਦਲੀਪ ਸ਼ਰਮਾ ਨੇ ਵੀ ਯਾਤਰਾ ’ਚ ਸ਼ਿਰਕਤ ਕੀਤੀ। ਇਹ ਯਾਤਰਾ ਬਾਪੂ ਧਾਮ ਕਲੋਨੀ ਦੇ ਦੁਸਹਿਰਾ ਮੈਦਾਨ ਤੋਂ ਸ਼ੁਰੂ ਹੋ ਕੇ ਵੱਖ-ਵੱਖ ਥਾਈਂ ਹੁੰਦੀ ਹੋਈ ਮੁੜ ਸ਼ੁਰੂਆਤੀ ਸਥਾਨ ਉੱਤੇ ਹੀ ਖ਼ਤਮ ਹੋਈ। ਮੇਅਰ ਸਰਬਜੀਤ ਕੌਰ ਨੇ ਕਿਹਾ ਕਿ ਗਣਤੰਤਰ ਦਿਹਾੜੇ ਬਾਰੇ ਚਾਨਣਾ ਪਾਇਆ। ਇਸ ਮੌਕੇ ਏ.ਬੀ.ਵੀ.ਪੀ. ਦੇ ਮਹਾਂਨਗਰ ਮੰਤਰੀ ਸੁਖਰਾਜ ਗਿੱਲ, ਵਰਿੰਦਰ ਪਾਲ, ਸੰਨੀ ਅਹਿਲਾਵਤ, ਮਾਨਸੀ ਪੁੰਡੀਰ, ਅਮਿਤ ਪੁਨਿਆ, ਆਦਿ ਹਾਜ਼ਰ ਸਨ।
ਯਾਤਰਾ ਦੌਰਾਨ ਕਰੋਨਾ ਨਿਯਮਾਂ ਦੀਆਂ ਧੱਜੀਆਂ ਉੱਡੀਆਂ
ਭਾਜਪਾ ਦੇ ਵਿਦਿਆਰਥੀ ਵਿੰਗ ਤਿਰੰਗਾ ਯਾਤਰਾ ਵਿੱਚ ਕਰੋਨਾ ਨਿਯਮਾਂ ਦੀਆਂ ਖੁੱਲ੍ਹ ਕੇ ਧੱਜੀਆਂ ਉਡਾਈਆਂ ਗਈਆਂ। ਏ.ਬੀ.ਵੀ.ਪੀ. ਦੇ ਕਾਰਕੁਨਾਂ ਸਮੇਤ ਨਗਰ ਨਿਗਮ ਚੰਡੀਗੜ੍ਹ ਦੀ ਮੇਅਰ ਸਰਬਜੀਤ ਕੌਰ ਆਦਿ ਵੀ ਵੀ ਬਿਨਾਂ ਮਾਸਕ ਪਹਿਨੇ ਹੀ ਯਾਤਰਾ ਤੋਂ ਸ਼ਾਮਲ ਹੋਏ।