ਕਰਮਜੀਤ ਸਿੰਘ ਚਿੱਲਾ
ਬਨੂੜ, 31 ਜੁਲਾਈ
ਸ਼ਹੀਦ ਊਧਮ ਸਿੰਘ ਦਾ 83ਵਾਂ ਸ਼ਹੀਦੀ ਦਿਹਾੜਾ ਇੱਥੋਂ ਦੀ ਕੰਬੋਜ ਧਰਮਸ਼ਾਲਾ ਵਿੱਚ ਮਨਾਇਆ ਗਿਆ। ਇਸ ਮੌਕੇ ਭਾਰੀ ਬਾਰਿਸ਼ ਦੇ ਬਾਵਜੂਦ ਸੈਂਕੜੇ ਇਲਾਕ ਵਾਸੀਆਂ ਨੇ ਸਿਆਸੀ ,ਧਾਰਮਿਕ, ਸਮਾਜਿਕ ਜਥੇਬੰਦੀਆਂ ਦੇ ਪ੍ਰਤੀਨਿਧਾਂ ਨੇ ਵੱਡੀ ਪੱਧਰ ਉੱਤੇ ਸ਼ਮੂਲੀਅਤ ਕੀਤੀ। ਸਮਾਗਮ ਤੋਂ ਪਹਿਲਾਂ ਪ੍ਰਬੰਧਕਾਂ ਨੇ ਸਟੇਡੀਅਮ ਵਿਖੇ ਲੱਗੇ ਸ਼ਹੀਦ ਊਧਮ ਸਿੰਘ ਦੇ ਬੁੱਤ ਉੱਤੇ ਫੁੱਲ ਮਾਲਾ ਅਰਪਿਤ ਕਰ ਕੇ ਸ਼ਰਧਾਂਜਲੀਆਂ ਦਿੱਤੀਆਂ। ਪ੍ਰੇਮ ਸਿੰਘ ਘੜਾਮਾਂ, ਨਗਰ ਕੌਂਸਲ ਪ੍ਰਧਾਨ ਜਗਤਾਰ ਸਿੰਘ ਕੰਬੋਜ, ਜਸਵਿੰਦਰ ਸਿੰਘ ਜੱਸੀ, ਭਾਗ ਸਿੰਘ ਡਾਂਗੀ, ਬਾਬਾ ਦਿਲਬਾਗ ਸਿੰਘ, ਗੁਲਸ਼ਨ ਕੌਰ ਮੁਠਿਆੜਾਂ, ਅਵਤਾਰ ਸਿੰਘ, ਇੰਸਪੈਕਟਰ ਮਹਿੰਦਰ ਸਿੰਘ ਆਦਿ ਦੀ ਦੇਖ-ਰੇਖ ਹੇਠ ਹੋਏ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਉੱਘੇ ਸਮਾਜਿਕ ਕਾਰਕੁਨ ਡਾ. ਪਿਆਰੇ ਲਾਲ ਗਰਗ ਨੇ ਸ਼ਹੀਦਾਂ ਅਤੇ ਦੇਸ਼ ਅੰਦਰ ਰੰਗ, ਨਸਲ ਅਤੇ ਧਰਮ ਦੇ ਨਾਮ ਉੱਤੇ ਖੜ੍ਹੀਆਂ ਕੀਤੀਆਂ ਜਾ ਰਹੀਆਂ ਦੀਵਾਰਾਂ ਨੂੰ ਮੰਦਭਾਗਾ ਆਖਿਆ। ਵਾਤਾਵਰਨ ਦੀ ਸ਼ੁੱਧਤਾ ਲਈ ਇੱਕ ਹਜ਼ਾਰ ਤੋਂ ਵੱਧ ਬੂਟੇ ਵੀ ਵੰਡੇ ਗਏ।