ਪੱਤਰ ਪ੍ਰੇਰਕ
ਫਤਹਿਗੜ੍ਹ ਸਾਹਿਬ, 21 ਜੁਲਾਈ
ਇੱਥੇ ਸਾਬਕਾ ਮੰਤਰੀ ਪੰਜਾਬ ਸਰਕਾਰ ਡਾ. ਹਰਬੰਸ ਲਾਲ ਦੇ ਵੱਡੇ ਭਰਾ ਅਤੇ ਸਮਾਜ ਸੇਵਕ ਸੁਨੀਲ ਵਰਮਾ ਦੇ ਪਿਤਾ ਸਵਰਗੀ ਓਮ ਪ੍ਰਕਾਸ਼ ਵਰਮਾ ਨਮਿਤ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ, ਉਨ੍ਹਾਂ ਦੇ ਗ੍ਰਹਿ ਸਰਹਿੰਦ ਵਿੱਚ ਕੀਤੀ ਗਈ। ਸਵਰਗੀ ਵਰਮਾ ਓਪੀ ਜਵੈਲਰ ਸ਼ੋਅ ਰੂਮ ਦੇ ਸੰਸਥਾਪਕ ਸਨ। ਇਸ ਮੌਕੇ ਵੈਰਾਗਮਈ ਕੀਰਤਨ ਕੀਤਾ । ਇਸ ਮੌਕੇ ਵਰਮਾ ਪਰਿਵਾਰ ਨੇ ਸ਼ਰਧਾਂਜਲੀ ਦੇਣ ਪੁੱਜੀਆਂ ਸ਼ਖ਼ਸੀਅਤਾਂ ਨੂੰ ਬੂਟੇ ਵੰਡੇ। ਇਸ ਮੌਕੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਨੇ ਸਵਰਗੀ ਵਰਮਾ ਵੱਲੋਂ ਸਮਾਜ ਸੇਵਾ ਦੇ ਖੇਤਰ ਵਿਚ ਕੀਤੇ ਕੰਮਾਂ ਉਪਰ ਸੰਖੇਪ ਚਾਨਣਾ ਪਾਇਆ। ਇਸ ਮੌਕੇ ਓਪੀ ਵਰਮਾ ਦੀਆਂ ਪੋਤੀਆਂ ਪਰੇਜੀ ਵਰਮਾ, ਸਾਹਿਬਾ ਵਰਮਾ ਦੋਹਤੀਆਂ ਪ੍ਰਿਆ ਅਤੇ ਖ਼ੁਸ਼ੀ ਨੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸੰਤ ਅਰਾਧਨਾ ਨੰਦ ਨੰਗਲੀ ਆਸ਼ਰਮ, ਸਾਬਕਾ ਵਿਧਾਇਕ ਦੀਦਾਰ ਸਿੰਘ ਭੱਟੀ, ਬਲਜੀਤ ਸਿੰਘ ਭੁੱਟਾ ਸਾਬਕਾ ਚੇਅਰਮੈਨ, ਸਾਧੂ ਰਾਮ ਭੱਟਮਾਜਰਾ, ਦਸ਼ਨਾਮੀ ਅਖਾੜਾ ਤੋਂ ਈਸ਼ਵਰ ਨੰਦ ਗਿਰੀ, ਐੱਸਐਚਓ ਜੀਐਸ ਸਿਕੰਦ, ਬੇਟੀਆਂ ਮੀਨਾਕਸ਼ੀ, ਮੋਨਿਕਾ ਤੇ ਨੀਰਜ, ਨੂੰਹ ਕੋਮਲ ਵਰਮਾ, ਡਾ. ਕ੍ਰਿਸ਼ਨ ਲਾਲ ਵਰਮਾ, ਮਦਨ ਲਾਲ ਵਰਮਾ, ਜਵਾਈ ਡਾ. ਪ੍ਰਮੋਦ ਮਿੱਤਲ, ਰਵਿੰਦਰ ਕੁਮਾਰ ਤੇ ਗੌਰਵ ਕੰਢਾ, ਮਨੀਸ਼ ਵਰਮਾ, ਵਿਪਨ ਵਰਮਾ, ਆਰੀਆ ਵੀਰ ਵਰਮਾ ਹਾਜ਼ਰ ਸਨ।