ਪੰਚਕੂਲਾ: ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨਚੰਦ ਗੁਪਤਾ ਨੇ ਅੱਜ ਕਾਰਗਿਲ ਵਿਜੈ ਦਿਵਸ ਮੌਕੇ ਸ਼ਹੀਦ ਮੇਜਰ ਸੈਂਕਲਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸ਼ਰਧਾਂਜਲੀ ਪ੍ਰੋਗਰਾਮ ਇੰਡੀਅਨ ਐਕਸ ਸਰਵਿਸਮੈੱਨ ਮੂਵਮੈਂਟ, ਪੰਚਕੂਲਾ ਵੱਲੋਂ ਕਰਵਾਇਆ ਗਿਆ ਸੀ। ਇਸ ਮੌਕੇ ਸ਼ਹੀਦ ਮੇਜਰ ਸੰਦੀਪ ਸੈਂਕਲਾ ਨੂੰ ਸ਼ਰਧਾਂਜਲੀ ਭੇਟ ਕਰਨ ਵਾਲਿਆਂ ਵਿਚ ਉਨ੍ਹਾਂ ਦੇ ਪਿਤਾ ਕਰਨਲ ਜੇ.ਐੱਸ. ਕੰਵਰ, ਬ੍ਰਿਗੇਡੀਅਰ ਕਿਰਨ ਕ੍ਰਿਸ਼ਨ, ਲੈਫਟੀਨੈਂਟ ਕਰਨਲ ਐੱਸਐੱਸ ਕਾਲੀਆ, ਐਡਮਿਰਲ ਸੁਨੀਲ ਲਾਂਬਾ, ਲੈਫਟੀਨੈਂਟ ਜਨਰਲ ਹਰਚਰਨ ਸਿੰਘ, ਲੈਫਟੀਨੈਂਟ ਜਨਰਲ ਰਾਜ ਸੁਜਲਾਣਾ, ਲੈਫਟੀਨੈਂਟ ਜਨਰਲ ਪੀ ਬਖਸ਼ੀ, ਮੇਜਰ ਜਨਰਲ ਪੁਸ਼ਪਿੰਦਰ ਸਿੰਘ, ਏਅਰ ਫੋਰਸ ਗਰੁੱਪ ਦੇ ਕਪਤਾਨ ਆਰ ਕੇ ਸੇਠੀ, ਕਰਨਲ ਪਾਂਡੇ ਅਤੇ ਹੋਰ ਸੇਵਾਮੁਕਤ ਆਰਮੀ ਅਧਿਕਾਰੀ ਮੌਜੂਦ ਸਨ। -ਪੱਤਰ ਪ੍ਰੇਰਕ