ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 3 ਨਵੰਬਰ
ਜ਼ਿਲ੍ਹਾ ਪੁਲੀਸ ਮੁਖੀ ਡਾ. ਰਵਜੋਤ ਗਰੇਵਾਲ ਦੇ ਹੁਕਮਾਂ ’ਤੇ ਦੋ ਥਾਣਾ ਮੁਖੀਆਂ ਅਤੇ ਪੁਲੀਸ ਚੌਕੀ ਇੰਚਾਰਜ ਦਾ ਤਬਾਦਲਾ ਕੀਤਾ ਗਿਆ ਹੈ। ਨਵਨਿਯੁਕਤ ਅਧਿਕਾਰੀਆਂ ਨੇ ਆਪਣੇ ਅਹੁਦੇ ਸੰਭਾਲ ਲਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਅਜੀਤਪਾਲ ਸਿੰਘ ਨੂੰ ਪੁਲੀਸ ਲਾਈਨ ਤੋਂ ਥਾਣਾ ਫ਼ਤਹਿਗੜ੍ਹ ਸਾਹਿਬ ਦਾ ਮੁਖੀ, ਮਨਪ੍ਰੀਤ ਸਿੰਘ ਦਿਉਲ ਨੂੰ ਥਾਣਾ ਫ਼ਤਹਿਗੜ੍ਹ ਸਾਹਿਬ ਤੋਂ ਪੁਲੀਸ ਲਾਈਨ, ਗੁਰਦੀਪ ਸਿੰਘ ਸੰਧੂ ਨੂੰ ਪੁਲੀਸ ਲਾਈਨ ਤੋਂ ਥਾਣਾ ਮੂਲੇਪੁਰ ਦਾ ਮੁਖੀ, ਰਾਜ ਕੁਮਾਰ ਨੂੰ ਥਾਣਾ ਮੂਲੇਪੁਰ ਤੋਂ ਪੁਲੀਸ ਲਾਈਨ, ਕੁਲਦੀਪ ਸਿੰਘ ਚੌਕੀ ਇੰਚਾਰਜ ਚੁੰਨੀ ਕਲਾਂ ਨੂੰ ਪੁਲੀਸ ਲਾਈਨ, ਸਹਾਇਕ ਥਾਣੇਦਾਰ ਕਸ਼ਮੀਰੀ ਲਾਲ ਨੂੰ ਇੰਚਾਰਜ ਪੁਲੀਸ ਚੌਕੀ ਚੁੰਨੀ ਕਲਾ ਲਗਾਇਆ ਗਿਆ ਹੈ। ਥਾਣਾ ਫ਼ਤਹਿਗੜ੍ਹ ਸਾਹਿਬ ਦੇ ਮੁਖੀ ਅਜੀਤਪਾਲ ਸਿੰਘ ਤੇ ਥਾਣਾ ਮੂਲੇਪੁਰ ਦੇ ਮੁਖੀ ਗੁਰਦੀਪ ਸਿੰਘ ਸੰਧੂ ਨੇ ਅਹੁਦਾ ਸੰਭਾਲਣ ਮਗਰੋਂ ਕਿਹਾ ਕਿ ਜਿਵੇਂ ਪੁਲੀਸ ਆਪਣੇ ਅਧਿਕਾਰ ਖੇਤਰ ਦੇ ਲੋਕਾਂ ਦੀ ਸੁਰੱਖਿਆ ਲਈ ਦਿਨ-ਰਾਤ ਡਿਊਟੀ ਕਰਦੀ ਹੈ ਉਸੇ ਤਰ੍ਹਾਂ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਸ਼ਰਾਰਤੀ ਅਨਸਰਾਂ ਨੂੰ ਠੱਲ੍ਹ ਪਾਉਣ ਲਈ ਪੁਲੀਸ ਨੂੰ ਬਣਦਾ ਸਹਿਯੋਗ ਦੇਣ।