ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 24 ਮਈ
‘ਮਿਸ਼ਨ ਕਰਮਯੋਗੀ’ ਪ੍ਰੋਗਰਾਮ ਤਹਿਤ ਚੰਡੀਗੜ੍ਹ ਦੇ ਪੁਲੀਸ ਮੁਲਾਜ਼ਮਾਂ ਲਈ ਇਥੇ ਸੈਕਟਰ-26 ਸਥਿਤ ਰਿਕਰੂਟ ਟਰੇਨਿੰਗ ਸੈਂਟਰ ਵਿੱਚ ਸਮਰੱਥਾ ਨਿਰਮਾਣ ਕਮਿਸ਼ਨ ਦੁਆਰਾ ਤਿਆਰ ਕੀਤੀ ਗਈ ‘ਕਰਮਯੋਗੀ ਪੁਲੀਸ-ਸਮਾਜ ਦੇ ਰਖਿਅਕ’ ਵਰਕਸ਼ਾਪ ਲਗਾਈ ਗਈ। ਇਸ ਦੌਰਾਨ ਮਾਸਟਰ ਟ੍ਰੇਨਰਾਂ ਦੁਆਰਾ ਪੁਲੀਸ ਮੁਲਾਜ਼ਮਾਂ ਵਿੱਚ ਸੇਵਾ ਸਥਿਤੀ ਪੈਦਾ ਕਰਨ ਲਈ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਦੌਰਾਨ ਚੰਡੀਗੜ੍ਹ ਪੁਲੀਸ ਦੇ ਡੀਆਈਜੀਪੀ ਦੀਪਕ ਪੁਰੋਹਿਤ ਨੇ ਵੀ ਵਰਕਸ਼ਾਪ ਦੌਰਾਨ ਸ਼ਾਮਲ ਭਾਗੀਦਾਰਾਂ ਨਾਲ ਗੱਲਬਾਤ ਕੀਤੀ। ਇਸ ਪ੍ਰੋਗਰਾਮ ਦੌਰਾਨ 56 ਪੁਲੀਸ ਮੁਲਾਜ਼ਮਾਂ ਨੇ ਸ਼ਿਰਕਤ ਕੀਤੀ।