ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 6 ਜਨਵਰੀ
ਲੰਘੇ ਦਿਨ ਪੰਜਾਬ ਦੇ ਫਿਰੋਜ਼ਪੁਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੜਕੀ ਰੂਟ ਕਲੀਅਰ ਨਾ ਕਰਵਾ ਕੇ ਸੁਰੱਖਿਆ ਪ੍ਰਬੰਧੀ ’ਚ ਵਰਤੀ ਗਈ ਅਣਗਹੀਲੀ ਖ਼ਿਲਾਫ਼ ਚੰਡੀਗੜ੍ਹ ਭਾਜਪਾ ਨੇ ਮਸ਼ਾਲ ਯਾਤਰਾ ਕੱਢੀ ਹੈ। ਇਹ ਮਸ਼ਾਲ ਯਾਤਰਾ ਚੰਡੀਗੜ੍ਹ ਦੇ ਪ੍ਰਧਾਨ ਅਰੁਣ ਸੂਦ ਦੀ ਅਗਵਾਈ ਵਿੱਚ ਕੱਢੀ ਗਈ ਹੈ, ਜੋ ਕਿ ਸੈਕਟਰ-33 ਕਮਲਮ ਤੋਂ ਸ਼ੁਰੂ ਹੋ ਕੇ ਸੈਕਟਰ-35 ’ਚ ਚੰਡੀਗੜ੍ਹ ਕਾਂਗਰਸ ਭਵਨ ਤੱਕ ਜਾਣੀ ਸੀ। ਪਰ ਚੰਡੀਗੜ੍ਹ ਪੁਲੀਸ ਨੇ ਸੈਕਟਰ-34 ਦੇ ਰੇਡੀਓ ਸਟੇਸ਼ਨ ਦੇ ਨਜ਼ਦੀਕ ਹੀ ਭਾਜਪਾ ਆਗੂਆਂ ਨੂੰ ਰੋਕ ਲਿਆ, ਜਿੱਥੇ ਭਾਜਪਾਈਆਂ ਨੇ ਪੰਜਾਬ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਹੈ। ਭਾਜਪਾ ਪ੍ਰਧਾਨ ਅਰੁਣ ਸੂਦ ਨੇ ਕਿਹਾ ਕਿ ਪੰਜਾਬ ਵਿੱਚ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਵਰਤੀ ਅਣਗਹਿਲੀ ਕਾਂਗਰਸ ਸਰਕਾਰ ਦੀ ਕਮਜ਼ੋਰੀਆਂ ਨੂੰ ਜੱਗ ਜਾਹਿਰ ਕਰਦੀ ਹੈ।