ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ (ਮੁਹਾਲੀ), 12 ਜਨਵਰੀ
ਮੁਹਾਲੀ ਦੇ ਤਿੰਨ ਦਰਜਨ ਦੇ ਕਰੀਬ ਥ੍ਰੀ-ਵ੍ਹੀਲਰ ਵਾਲਿਆਂ ਅਤੇ ਯੂਨੀਅਨਾਂ ਨੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਕਾਂਗਰਸ ਦੇ ਸੈਕਟਰ 79 ਵਿੱਚ ਚੋਣ ਦਫ਼ਤਰ ’ਚ ਪਹੁੰਚੇ ਥ੍ਰੀ-ਵਹੀਲਰ ਚਾਲਕਾਂ ਨੇ ਆਖਿਆ ਕਿ ਉਹ ਮੁਹਾਲੀ ਦੇ ਵਿਕਾਸ ਦੇ ਮੱਦੇਨਜ਼ਰ ਕਾਂਗਰਸ ਦਾ ਸਾਥ ਦੇਣਗੇ। ਇਸ ਮੌਕੇ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਥ੍ਰੀ-ਵ੍ਹੀਲਰ ਚਾਲਕਾਂ ਦੇ ਫ਼ੈਸਲੇ ਲਈ ਧੰਨਵਾਦ ਕਰਦਿਆਂ ਸਾਰਿਆਂ ਨੂੰ ਬਲਬੀਰ ਸਿੱਧੂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਦਾ ਸੱਦਾ ਦਿੱਤਾ। ਇਸ ਦੌਰਾਨ ਮੁਹਾਲੀ ਹਲਕੇ ਦੇ ਦਰਜਨ ਤੋਂ ਵੱਧ ਸਰਪੰਚਾਂ ਨੇ ਵਿਧਾਇਕ ਬਲਬੀਰ ਸਿੱਧੂ ਦੇ ਪੂਰਨ ਸਮਰਥਨ ਦਾ ਐਲਾਨ ਕੀਤਾ ਹੈ। ਇਸ ਮੌਕੇ ਪਿੰਡ ਸਨੇਟਾ ਦੇ ਸਰਪੰਚ ਭਗਤ ਰਾਮ, ਗੁਡਾਣਾ ਦੇ ਸਰਪੰਚ ਹਰਿੰਦਰ ਸਿੰਘ ਜੋਨੀ, ਬਠਲਾਣਾ ਦੇ ਸਰਪੰਚ ਕਰਮਜੀਤ ਸਿੰਘ, ਨਗਾਰੀ ਦੇ ਸਰਪੰਚ ਭੁਪਿੰਦਰ ਕੁਮਾਰ, ਮਾਣਕਪੁਰ ਦੇ ਸਰਪੰਚ ਕਰਮ ਸਿੰਘ, ਕੁਰੜਾ ਦੇ ਸਰਪੰਚ ਦੇਵਿੰਦਰ ਸਿੰਘ, ਮਨੌਲੀ ਦੇ ਸਰਪੰਚ ਜ਼ੋਰਾ ਸਿੰਘ ਤੇ ਸ਼ਾਮਪੁਰ ਦੇ ਸਰਪੰਚ ਇੰਦਰਜੀਤ ਸਿੰਘ ਹਾਜ਼ਰ ਸਨ।