ਪੰਚਕੂਲਾ:
ਰਾਏਪੁਰਰਾਣੀ ਸਥਿਤ ਬੀਡੀਓ ਦਫ਼ਤਰ ਨੇੜੇ ਲਾਵਾਰਸ ਪਸ਼ੂ ਆਪਸ ਵਿੱਚ ਭੇੜ ਦੀ ਲਪੇਟ ’ਚ ਆਉਣ ਕਾਰਨ ਇੱਕ ਕਾਰ ਚਾਲਕ ਅਤੇ ਦੋ ਮੋਟਰਸਾਈਕਲ ਸਵਾਰ ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਭਿੜਦੇ ਹੋਏ ਪਸ਼ੂਆਂ ਨੇ ਕਈ ਦੁਕਾਨਾਂ ਦਾ ਸਾਮਾਨ ਵੀ ਖਿਲਾਰ ਦਿੱਤਾ। ਇਲਾਕਾ ਵਾਸੀ ਸੰਜੀਵ ਵਰਮਾ, ਭੂਪੇਸ਼ ਸਿੰਗਲਾ, ਮਨਪ੍ਰੀਤ ਮਹਿਰਾ ਆਦਿ ਨੇ ਦੱਸਿਆ ਕਿ ਪਿੰਡ ਖਟੋਲੀ ਵਿੱਚ ਸਰਕਾਰ ਦੀ ਸਹਾਇਤਾ ਨਾਲ ਬਣਾਈ ਗਈ ਗਊਸ਼ਾਲਾ ਦਾ ਉਦਘਾਟਨ ਹੋਣ ਦੇ ਬਾਵਜੂਦ ਲੋਕਾਂ ਨੂੰ ਲਾਵਾਰਸ ਪਸ਼ੂਆਂ ਦਾ ਖ਼ੌਫ ਸਤਾ ਰਿਹਾ ਹੈ। ਲੋਕਾਂ ਨੇ ਸਥਾਨਕ ਨੇਤਾਵਾਂ ਅਤੇ ਪੰਚਾਇਤੀ ਨੁਮਾਇੰਦਿਆਂ ਤੋਂ ਇਲਾਵਾ ਸਬੰਧਿਤ ਵਿਭਾਗ ਨੂੰ ਲਾਵਾਰਸ ਪਸ਼ੂਆਂ ਦੀ ਸਮੱਸਿਆ ਦਾ ਹੱਲ ਕਰਨ ਦੀ ਬੇਨਤੀ ਕੀਤੀ ਹੈ।
-ਪੱਤਰ ਪ੍ਰੇਰਕ