ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 1 ਮਾਰਚ
ਸ਼ਹਿਰ ਵਿੱਚ ਚੋਰੀ ਅਤੇ ਝਪਟਮਾਰੀ ਦੀਆਂ ਤਿੰਨ ਵਾਰਦਾਤਾਂ ਹੋਈਆਂ। ਇਸ ਸਬੰਧੀ ਪੁਲੀਸ ਨੇ ਭਾਲ ਸ਼ੁਰੂ ਕਰ ਦਿੱਤੀ ਹੈ। ਪਹਿਲੀ ਘਟਨਾ ਸੈਕਟਰ-1 ਚੰਡੀਗੜ੍ਹ ਕਲੱਬ ਨੇੜੇ ਕੱਚੀ ਪਾਰਕਿੰਗ ਵਿੱਚ ਵਾਪਰੀ ਹੈ ਜਿੱਥੇ ਐਕਟਿਵਾ ਵਿੱਚੋਂ 8 ਮੋਬਾਈਲ ਫੋਨ ਚੋਰੀ ਹੋ ਗਏ ਹਨ। ਇਸ ਸਬੰਧੀ ਸੰਦੀਪ ਦੁਹਾਨ ਵਾਸੀ ਨਵਾਗਾਓ ਨੇ ਪੁਲੀਸ ਨੂੰ ਸ਼ਿਕਾਇਤ ਕਰ ਦਿੱਤੀ ਹੈ। ਦੂਜੀ ਘਟਨਾ ਸੈਕਟਰ-10 ਲੇਜ਼ਰ ਵੈਲੀ ਦੀ ਪਾਰਕਿੰਗ ਵਿੱਚ ਵਾਪਰੀ ਹੈ ਜਿੱਥੇ ਕਾਰ ਵਿੱਚੋਂ ਇਕ ਬੈਗ ਚੋਰੀ ਹੋ ਗਿਆ ਹੈ ਜਿਸ ਵਿੱਚ 1500 ਰੁਪਏ ਅਤੇ ਹੋਰ ਜ਼ਰੂਰੀ ਦਸਤਾਵੇਜ਼ ਸੀ। ਇਸ ਬਾਰੇ ਪੀੜਤ ਔਰਤ ਨੇ ਥਾਣਾ ਸੈਕਟਰ-3 ਦੀ ਪੁਲੀਸ ਨੂੰ ਸ਼ਿਕਾਇਤ ਕਰ ਦਿੱਤੀ ਹੈ। ਤੀਜੀ ਘਟਨਾ ਮਲੋਆ ਵਿੱਚ ਵਾਪਰੀ ਹੈ। ਜਿੱਥੋਂ ਐਕਟਿਵਾ ਸਵਾਰ ਤਿੰਨ ਨੌਜਵਾਨ ਬ੍ਰਿਜੇਸ਼ ਵਾਸੀ ਮੁਹਾਲੀ ਤੋਂ ਮੋਬਾਈਲ ਫੋਨ ਅਤੇ 1200 ਰੁਪਏ ਨਕਦੀ ਝਪਟ ਕੇ ਫ਼ਰਾਰ ਹੋ ਗਏ ਹਨ।