ਪੱਤਰ ਪ੍ਰੇਰਕ
ਕੁਰਾਲੀ, 14 ਅਕਤੂਬਰ
ਸ਼ਹਿਰ ਵਿੱਚ ਵਾਪਰੀਆਂ ਚੋਰੀ ਦੀਆਂ ਤਿੰਨ ਵਾਰਦਾਤਾਂ ਦੌਰਾਨ ਚੋਰ ਦੁਕਾਨਾਂ ’ਚ ਪਿਆ ਸਾਮਾਨ ਚੋਰੀ ਕਰ ਕੇ ਲੈ ਗਏ। ਚੋਰੀ ਦੀ ਪਹਿਲੀ ਘਟਨਾ ਸਥਾਨਕ ਰੇਲਵੇ ਰੋਡ ’ਤੇ ਸਥਿਤ ਸੇਵਾ ਕੇਂਦਰ ਵਿੱਚ ਵਾਪਰੀ। ਸੇਵਾ ਕੇਂਦਰ ਦੇ ਇੰਚਾਰਜ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਚੋਰ ਸੇਵਾ ਕੇਂਦਰ ’ਚੋਂ ਚੋਰ ਜਨਰੇਟਰ ਦੀਆਂ ਦੋ ਬੈਟਰੀਆਂ, ਕੈਸ਼ ਲਾਕਰ, ਸਵਾਈਪ ਮਸ਼ੀਨ ਅਤੇ ਹੋਰ ਸਾਮਾਨ ਚੋਰੀ ਕਰ ਕੇ ਲੈ ਗਿਆ। ਚੋਰੀ ਦੀ ਦੂਜੀ ਘਟਨਾ ਸਥਾਨਕ ਗੋਹਰ ਰੋਡ ਦੇ ਇੱਕ ਸਲੂਨ ’ਚ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਲੂਨ ਮਾਲਕ ਪੁਨੀਤ ਜੋਸ਼ੀ ਨੇ ਦੱਸਿਆ ਕਿ ਦੋ ਚੋਰ ਦੁਕਾਨ ਵਿੱਚ ਦਾਖਲ ਹੋਏ ਅਤੇ ਐਲਈਡੀ ਟੀਵੀ ਚੋਰੀ ਕਰ ਕੇ ਲੈ ਗਏ। ਚੋਰੀ ਦੀ ਇਹ ਘਟਨਾ ਵੀ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਇਸੇ ਦੌਰਾਨ ਚੋਰੀ ਦੀ ਤੀਜੀ ਘਟਨਾ ਸਥਾਨਕ ਕੱਚੀ ਮੰਡੀ ਦੀ ਇੱਕ ਦੁਕਾਨ ’ਚ ਹੋਈ। ਮਾਲਕ ਲਾਡੀ ਨੇ ਦੱਸਿਆ ਕਿ ਚੋਰ ਉਸਦੀ ਦੁਕਾਨ ’ਚੋਂ ਕਰਿਆਨਾ ਦਾ ਸਾਮਾਨ ਤੇ ਨਕਦੀ ਵੀ ਚੋਰੀ ਕਰ ਕੇ ਲੈ ਗਏ। ਪੁਲੀਸ ਵਲੋਂ ਜਾਂਚ ਕੀਤੀ ਜਾ ਰਹੀ ਹੈ।
ਮੋਟਰਸਾਈਕਲ ਤੇ ਐਕਟਿਵਾ ਚੋਰੀ
ਚੰਡੀਗੜ੍ਹ (ਟ੍ਰਿਬਿਊਨਿ ਨਿਊਜ਼ ਸਰਵਿਸ): ਸ਼ਹਿਰ ’ਚ ਵੱਖ ਵੱਖ ਥਾਵਾਂ ਤੋਂ ਮੋਟਰਸਾਈਕਲ ਅਤੇ ਐਕਟਿਵਾ ਚੋਰੀ ਹੋ ਗਈ ਹੈ। ਪਹਿਲੀ ਘਟਨਾ ਸੈਕਟਰ-34 ਦੀ ਮਾਰਕੀਟ ਵਿੱਚ ਵਾਪਰੀ ਹੈ, ਜਿੱਥੋਂ ਇਕ ਮੋਟਰਸਾਈਕਲ ਚੋਰੀ ਹੋ ਗਿਆ। ਇਸੇ ਤਰ੍ਹਾਂ ਸੈਕਟਰ-40 ’ਚ ਐੱਚਡੀਐੱਫਸੀ ਬੈਂਕ ਦੇ ਬਾਹਰੋਂ ਐਕਟਿਵਾ ਚੋਰੀ ਹੋ ਗਈ ਹੈ। ਚੰਡੀਗੜ੍ਹ ਪੁਲੀਸ ਨੇ ਦੋਵਾਂ ਮਾਮਲਿਆਂ ਸਬੰਧੀ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।