ਕੁਰਾਲੀ: ਪੰਜਾਬ ਵਿੱਚ ਹੋ ਰਹੀਆਂ ਕੌਂਸਲ ਚੋਣਾਂ ਨੂੰ ਲੈ ਕੇ ਹੀ ਸ਼ਰਾਬ ਦੀ ਤਸਕਰੀ ਕਰਨ ਵਾਲਾ ਗਿਰੋਹ ਵੀ ਸਰਗਰਮ ਹੋ ਗਿਆ ਹੈ। ਜ਼ਿਲ੍ਹਾ ਪੁਲੀਸ ਦੀ ਥਾਣਾ ਮਾਜਰੀ ਅਤੇ ਕੁਰਾਲੀ ਦੀ ਪੁਲੀਸ ਨੇ ਚੰਡੀਗੜ੍ਹ ਅਤੇ ਹਰਿਆਣਾ ਤੋਂ ਪੰਜਾਬ ਪਹੁੰਚਾਈ ਜਾ ਰਹੀ ਸ਼ਰਾਬ ਦਾ ਵੱਡਾ ਜ਼ਖੀਰਾ ਬਰਾਮਦ ਕੀਤਾ ਹੈ। ਪੁਲੀਸ ਨੇ ਨਾਜਾਇਜ਼ ਸ਼ਰਾਬ ਦੀਆਂ 506 ਪੇਟੀਆਂ ਬਰਾਮਦ ਕਰਕੇ ਤਿੰਨ ਪਰਚੇ ਦਰਜ ਕੀਤੇ ਹਨ। ਜ਼ਿਲ੍ਹਾ ਪੁਲੀਸ ਮੁਖੀ ਸਤਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਦੇ ਥਾਣਾ ਮਾਜਰੀ ਅਤੇ ਕੁਰਾਲੀ ਦੀ ਪੁਲੀਸ ਨੇ ਚੌਕਸੀ ਵਰਤਦਿਆਂ ਤਿੰਨ ਵਾਹਨਾਂ ਕਬਜ਼ੇ ਵਿੱਚ ਲੈ ਕੇ ਵੱਖ ਵੱਖ ਮਾਰਕੇ ਦੀ ਸ਼ਰਾਬ ਦੀਆਂ 506 ਪੇਟੀਆਂ ਬਰਾਮਦ ਕੀਤੀਆਂ ਹਨ। ਇਸ ਮਾਮਲੇ ’ਚ ਪੁਲੀਸ ਨੇ ਸੁਖਵਿੰਦਰ ਸਿੰਘ ਅਤੇ ਪਰਸ਼ੋਤਮ ਲਾਲ ਨਾਮੀਂ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਕੋਲੋਂ ਸ਼ਰਾਬ ਤਸਕਰੀ ਦੇ ਅੰਤਰ ਰਾਜੀ ਗਿਰੋਹ ਬਾਰੇ ਜਾਣਕਾਰੀ ਹਾਸਲ ਹੋਈ ਹੈ। -ਪੱਤਰ ਪ੍ਰੇਰਕ