ਸੰਜੀਵ ਬੱਬੀ
ਚਮਕੌਰ ਸਾਹਿਬ, 16 ਜਨਵਰੀ
ਚਮਕੌਰ ਸਾਹਿਬ ਵਿਖੇ ਰਣਜੀਤਗੜ੍ਹ ਕਲੋਨੀ ਵਿੱਚ ਅੱਜ ਸਵੇਰੇ ਤਿੰਨ ਪੰਛੀ ਮਰੇ ਮਿਲੇ। ਕਲੋਨੀ ਦੇ ਵਾਸੀਆਂ ਨੇ ਸ਼ੱਕ ਜਾਹਿਰ ਕੀਤਾ ਹੈ ਕਿ ਇਹ ਬਰਡ ਫਲੂ ਨਾਲ ਮਰੇ ਹਨ। ਮਰੇ ਪੰਛੀਆਂ ਵਿੱਚ ਦੋ ਕਬੂਤਰ ਅਤੇ ਇਕ ਗਟਾਰ ਹੈ। ਤਿੰਨੇ ਪੰਛੀ 50-50 ਗਜ਼ ਦੀ ਦੂਰੀ ’ਤੇ ਮਰੇ ਪਏ ਸਨ। ਇਨ੍ਹਾਂ ਮਰੇ ਪੰਛੀਆਂ ਸਬੰਧੀ ਜਦੋਂ ਐੱਸਡੀਐੱਮ ਨੂੰ ਜਾਣੂ ਕਰਵਾਇਆ ਗਿਆ ਤਾਂ ਉਨ੍ਹਾਂ ਕਿਹਾ ਕਿ ਹੁਣੇ ਹੀ ਨਗਰ ਪੰਚਾਇਤ ਦੇ ਕਰਮਚਾਰੀ ਪੁੱਜ ਜਾਂਦੇ ਹਨ ਪਰ ਪੰਚਾਇਤ ਦੇ ਕਰਮਚਾਰੀਆਂ ਨੇ ਤਿੰਨੇ ਮਰੇ ਹੋਏ ਪੰਛੀਆਂ ਨੂੰ ਚੁੱਕ ਕੇ ਧਰਤੀ ਵਿੱਚ ਦਬਾਅ ਦਿੱਤਾ।