ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 20 ਅਪਰੈਲ
ਸਿਟੀ ਬਿਊਟੀਫੁੱਲ ਵਿੱਚ ਲੜਕੀਆਂ ਨਾਲ ਛੇੜਖਾਨੀ ਕਰਨ ਦੇ ਦੋਸ਼ ਹੇਠ ਚੰਡੀਗੜ੍ਹ ਪੁਲੀਸ ਨੇ ਤਿੰਨ ਨੌਜਵਾਨਾਂ ਨੂੰ ਸ੍ਰੀ ਆਨੰਦਪੁਰ ਸਾਹਿਬ ਸਥਿਤ ਉਨ੍ਹਾਂ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ। ਤਿੰਨੋ ਨੌਜਵਾਨ ਚੰਡੀਗੜ੍ਹ ਘੁੰਮਣ ਆਏ ਸਨ, ਜਿਨ੍ਹਾਂ ਨੇ ਸੈਕਟਰ 36 ਸਥਿਤ ਗਰਲਜ਼ ਕਾਲਜ ਦੇ ਬਾਹਰ ਲੜਕੀਆਂ ਨਾਲ ਛੇੜਛਾੜ ਕੀਤੀ। ਇਸ ਦੌਰਾਨ ਤਿੰਨਾਂ ਨੌਜਵਾਨਾਂ ਨੇ ਲੜਕੀਆਂ ’ਤੇ 20-20 ਦੇ ਨੋਟ ਵੀ ਵਾਰੇ। ਪੀੜਤ ਲੜਕੀਆਂ ਨੇ ਛੇੜਛਾੜ ਦੀ ਸਾਰੀ ਘਟਨਾ ਦੀ ਵੀਡੀਓ ਬਣਾ ਲਈ ਹੈ। ਉਸ ਦੇ ਆਧਾਰ ’ਤੇ ਕਾਲਜ ਪ੍ਰਿੰਸੀਪਲ ਨੇ ਥਾਣਾ ਸੈਕਟਰ 36 ਦੀ ਪੁਲੀਸ ਨੂੰ ਸ਼ਿਕਾਇਤ ਕੀਤੀ ਸੀ।