ਹਾਊਸਿੰਗ ਬੋਰਡ ਦੇ ਦਫ਼ਤਰ ਆਉਣ ਵਾਲਿਆਂ ਦੀ ਹੁਣ ਹੋਵੇਗੀ ਖਾਤਰਦਾਰੀ : The Tribune India

ਹਾਊਸਿੰਗ ਬੋਰਡ ਦੇ ਦਫ਼ਤਰ ਆਉਣ ਵਾਲਿਆਂ ਦੀ ਹੁਣ ਹੋਵੇਗੀ ਖਾਤਰਦਾਰੀ

ਹਾਊਸਿੰਗ ਬੋਰਡ ਦੇ ਦਫ਼ਤਰ ਆਉਣ ਵਾਲਿਆਂ ਦੀ ਹੁਣ ਹੋਵੇਗੀ ਖਾਤਰਦਾਰੀ

ਖੇਤਰੀ ਪ੍ਰਤੀਨਿਧ

ਚੰਡੀਗੜ੍ਹ, 16 ਅਗਸਤ

ਚੰਡੀਗੜ੍ਹ ਹਾਊਸਿੰਗ ਬੋਰਡ ਦੇ ਸੈਕਟਰ 9 ਸਥਿਤ ਦਫ਼ਤਰ ਵਿਖੇ ਵਿਜ਼ੀਟਰਾਂ ਅਤੇ ਹੋਰ ਬਿਨੈਕਾਰਾਂ ਦਾ ਰਿਸੈਪਸ਼ਨ ਵਿਖੇ ਕਿਸੇ ਫਾਈਵ ਸਟਾਰ ਹੋਟਲ ਵਾਂਗ ਸਵਾਗਤ ਕੀਤਾ ਜਾਵੇਗਾ। ਚੰਡੀਗੜ੍ਹ ਹਾਊਸਿੰਗ ਬੋਰਡ ਦਫ਼ਤਰ ਵਿਖੇ ਆਪਣੇ ਕਾਰਜਾਂ ਲਈ ਪੁੱਜਣ ਵਾਲੇ ਵਿਜ਼ਿਟਰਾਂ ਅਤੇ ਹੋਰ ਬਿਨੈਕਾਰਾਂ ਨੂੰ ਚਾਹ ਪਾਣੀ ਦੇ ਨਾਲ ਨਾਲ ਬਿਸਕੁਟ ਅਤੇ ਟੌਫ਼ੀਆਂ ਆਦਿ ਦੀ ਪੇਸ਼ਕਸ਼ ਕੀਤੀ ਜਾਵੇਗੀ।

ਚੰਡੀਗੜ੍ਹ ਹਾਊਸਿੰਗ ਬੋਰਡ ਵਲੋਂ ਇੱਕ ਤਜ਼ਰਬੇ ਦੇ ਅਧਾਰ ‘ਤੇ ਇਹ ਫੈਸਲਾ ਕੀਤਾ ਗਿਆ ਹੈ ਜੋ ਕਿ ਅਗਲੇ ਤਿੰਨ ਮਹੀਨਿਆਂ ਲਈ ਜਾਰੀ ਰਹੇਗਾ। ਬੋਰਡ ਦੇ ਸੀਈਓ ਯਸ਼ਪਾਲ ਗਰਗ ਨੇ ਦੱਸਿਆ ਕਿ ਉਪਰੋਕਤ ਪਹਿਲਕਦਮੀ ਨੂੰ ਲਾਗੂ ਕਰਨ ਲਈ ਆਉੂਟਸੋਰਸਿੰਗ ਏਜੰਸੀ ਰਾਹੀਂ ਇਥੇ ਬੋਰਡ ਦਫ਼ਤਰ ਦੇ ਰਿਸੈਪਸ਼ਨ ਏਰੀਆ ਵਿਖੇ ਇੱਕ ਵੇਟਰ ਦਾ ਪ੍ਰਬੰਧ ਕੀਤਾ ਗਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਦਾ ਪ੍ਰਾਹੁਣਚਾਰੀ ਵਿਭਾਗ ਨੂੰ ਇਥੇ ਲਗਾਏ ਗਏ ਵੇਟਰ ਦੀ ਵਰਦੀ ਸਮੇਤ ਹੋਰ ਲੋੜੀਂਦੇ ਸਿਖਲਾਈ ਪ੍ਰਬੰਧ ਕਰਨ ਵਿੱਚ ਸਹਾਇਤਾ ਲਈ ਕਿਹਾ ਗਿਆ ਹੈ। ਫਿਲਹਾਲ ਇਹ ਵਿਵਸਥਾ ਤਜ਼ਰਬੇ ਦੇ ਤੌਰ ’ਤੇ ਤਿੰਨ ਮਹੀਨੇ ਲਈ ਸ਼ੁਰੂ ਕੀਤੀ ਗਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਜਰਾਤ ਵਿਚ ਚੋਣ ਪਿੜ ਭਖਿਆ

ਗੁਜਰਾਤ ਵਿਚ ਚੋਣ ਪਿੜ ਭਖਿਆ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਅਵੱਲੜੇ ਦਰਦ ਲਿਬਾਸ ਦੇ

ਅਵੱਲੜੇ ਦਰਦ ਲਿਬਾਸ ਦੇ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

ਐੱਸਵਾਈਐੱਲ: ਪਾਣੀਆਂ ਦੀ ਵੰਡ ’ਚ ਵਿਤਕਰਾ

ਐੱਸਵਾਈਐੱਲ: ਪਾਣੀਆਂ ਦੀ ਵੰਡ ’ਚ ਵਿਤਕਰਾ

ਸ਼ਹਿਰ

View All