ਪੰਚਕੂਲਾ: ਇੱਥੇ ਸੈਕਟਰ-20 ਦੀ ਮਾਰਕੀਟ ਵਿੱਚ ਦੀਵਾਲੀ ਦੇ ਮੱਦੇਨਜ਼ਰ ਰੇਹੜੀਆਂ, ਫੜ੍ਹੀਆਂ ਵਾਲਿਆਂ ਨੇ ਸੜਕਾਂ ਅਤੇ ਪਾਰਕਿੰਗਾਂ ਵਿੱਚ ਕਬਜ਼ੇ ਕਰ ਲਏ ਹਨ। ਇੱਥੋਂ ਤੱਕ ਕੇ ਮਾਰਕੀਟ ਦੇ ਨੇੜੇ ਮੁੱਖ ਸੜਕ ਉੱਤੇ ਵੀ ਇਨ੍ਹਾਂ ਦਾ ਕਬਜ਼ਾ ਹੈ। ਇਸ ਕਾਰਨ ਰੋਜ਼ਾਨਾ ਇੱਥੇ ਅੱਧਾ-ਅੱਧਾ ਕਿਲੋਮੀਟਰ ਦਾ ਜਾਮ ਲਗਦਾ ਹੈ ਜਿਸ ਕਾਰਨ ਵਾਹਨ ਚਾਲਕਾਂ ਦੀਆਂ ਆਪਸ ਵਿੱਚ ਲੜਾਈਆਂ ਹੁੰਦੀਆਂ ਹਨ। ਇਲਾਕੇ ਦੇ ਸਮਾਜ ਸੇਵੀ ਬੀਬੀ. ਸ਼ਰਮਾ, ਅਭਿਨਾਸ਼ ਮਲਿਕ, ਯੋਗਿੰਦਰ ਕਵਾਤੜਾ ਨੇ ਪੁਲੀਸ ਤੇ ਸਿਵਲ ਪ੍ਰਸ਼ਾਸਨ ਨੂੰ ਇੱਧਰ ਧਿਆਨ ਦੇਣ ਦੀ ਅਪੀਲ ਕੀਤੀ ਹੈ। -ਪੱਤਰ ਪ੍ਰੇਰਕ