ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਸ਼ਹਿਰ ’ਚ ਚਾਰ ਵੱਖ-ਵੱਖ ਥਾਵਾਂ ’ਤੇ ਚੋਰੀਆਂ ਹੋਈਆਂ ਹਨ। ਪਹਿਲੀ ਘਟਨਾ ਸੈਕਟਰ 41 ਬੀ ’ਚ ਵਾਪਰੀ ਹੈ। ਘਰ ਦੇ ਮਾਲਕ ਹਰਸ਼ਿਤ ਨੇ ਦੱੱਸਿਆ ਕਿ ਉਸ ਦੇ ਘਰ ’ਚੋਂ 65 ਹਜ਼ਾਰ ਰੁਪਏ, ਤਿੰਨ ਸੋਨੇ ਦੀਆਂ ਚੇਨਾਂ, 2 ਮੰਗਲ ਸੂਤਰ, ਆਧਾਰ ਕਾਰਡ ਅਤੇ ਹੋਰ ਜ਼ਰੂਰੀ ਵਸਤੂਆਂ ਚੋਰੀ ਹੋ ਗਈਆਂ। ਦੂਜੀ ਘਟਨਾ ਸੈਕਟਰ-22 ਦੀ ਦੁਕਾਨ ’ਚ ਵਾਪਰੀ ਹੈ, ਜਿੱਥੋਂ 8 ਹਜ਼ਾਰ ਰੁਪਏ ਨਕਦ ਅਤੇ ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਚੋਰੀ ਹੋ ਗਈ। ਇਸੇ ਤਰ੍ਹਾਂ ਆਸ਼ੂਤੋਸ਼ ਵਾਸੀ ਸੈਕਟਰ 63 ਦਾ ਮੋਟਰਸਾਈਕਲ ਘਰ ਅੱਗਿਓਂ ਚੋਰੀ ਹੋ ਗਿਆ। ਕ੍ਰਿਸ਼ਨ ਸਿੰਘ ਵਾਸੀ ਸੈਕਟਰ 38 ਵੈਸਟ ਦਾ ਮੋਟਰਸਾਈਕਲ ਵੀ ਘਰ ਅੱਗਿਓਂ ਚੋਰੀ ਹੋ ਗਿਆ ਹੈ।