ਚੰਡੀਗੜ੍ਹ: ਇੱਥੋਂ ਦੇ ਸੈਕਟਰ-19/27 ਵਾਲੀ ਡਿਵਾਈਡਿੰਗ ਸੜਕ ’ਤੇ ਖੜ੍ਹੀ ਕਾਰ ਦੇ ਸ਼ੀਸ਼ੇ ਭੰਨ ਕੇ ਅੰਦਰ ਪਿਆ ਕਾਫੀ ਸਾਮਾਨ ਚੋਰੀ ਕਰ ਲਿਆ ਗਿਆ। ਇਸ ਸਬੰਧੀ ਸੈਕਟਰ-26 ਦੀ ਪੁਲੀਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਕੇਸ ਭਾਗ ਚੰਦ ਵਾਸੀ ਸ਼ਿਮਲਾ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਉਸ ਦੀ ਕਾਰ ਸੈਕਟਰ-19/27 ਵਾਲੀ ਸੜਕ ’ਤੇ ਖੜ੍ਹੀ ਸੀ, ਕਿਸੇ ਨੇ ਕਾਰ ਦਾ ਸ਼ੀਸ਼ਾ ਭੰਨ ਕੇ ਵੀਡੀਓ ਰਿਕਾਰਡਰ, ਕੈਮਰਾ, ਫਲੈਸ਼ ਲਾਈਟ, ਸੀਪੀਯੂ ਅਤੇ ਹੋਰ ਸਾਮਾਨ ਚੋਰੀ ਕਰ ਲਿਆ। ਥਾਣਾ ਸੈਕਟਰ-26 ਦੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। -ਟਨਸ