ਨਿੱਜੀ ਪੱਤਰ ਪੇ੍ਰਰਕ
ਜ਼ੀਰਕਪੁਰ, 26 ਅਗਸਤ
ਇੱਥੋਂ ਦੀ 200 ਫੁੱਟੀ ਏਅਰੋਸਿਟੀ ਰੋਡ ’ਤੇ ਅੱਜ ਇਕ ਉਸਾਰੀ ਅਧੀਨ ਇਮਾਰਤ ਦੀ ਅੱਠਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਇਕ 22 ਸਾਲਾ ਨੌਜਵਾਨ ਨੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਨਾ ਹੋਣ ਕਾਰਨ ਪੁਲੀਸ ਨੇ ਲਾਸ਼ ਸਿਵਲ ਹਸਪਤਾਲ ਡੇਰਾਬੱਸੀ ਦੇ ਮੁਰਦਾਘਰ ਵਿੱਚ ਰਖਵਾ ਦਿੱਤੀ ਹੈ। ਥਾਣਾ ਮੁਖੀ ਇੰਸਪੈਕਟਰ ਦੀਪਇੰਦਰ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰੇ ਉਕਤ ਸੜਕ ’ਤੇ ਸੁਸ਼ਮਾ ਜੁਆਏ ਨੈਸਟ ਸੁਸਾਇਟੀ ਵਿੱਚ ਇਕ ਨੌਜਵਾਨ ਉਸਾਰੀ ਅਧੀਨ ਇਮਾਰਤ ਦੀ ਅੱਠਵੀਂ ਮੰਜ਼ਿਲ ਤੋਂ ਲਮਕਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਨੂੰ ਸੁਰੱਖਿਆ ਗਾਰਡ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਨਹੀਂ ਮੰਨਿਆ ਤੇ ਉਸ ਨੇ ਉੱਪਰੋਂ ਛਾਲ ਮਾਰ ਕੇ ਖੁ਼ਦਕੁਸ਼ੀ ਕਰ ਲਈ।