ਪੱਤਰ ਪ੍ਰੇਰਕ
ਲਾਲੜੂ, 6 ਅਕਤੂਬਰ
ਥਾਣਾ ਹੰਡੇਸਰਾ ਅਧੀਨ ਆਉਂਦੇ ਪਿੰਡ ਸਾਰੰਗਪੁਰ ਵਿੱਚ 35 ਸਾਲਾ ਵਿਅਹੁਤਾ ਨੇ ਕੋਈ ਜ਼ਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕਰ ਲਈ। ਪੁਲੀਸ ਨ ਮ੍ਰਿਤਕਾ ਦੇ ਪਿਤਾ ਦੇ ਬਿਆਨ ’ਤੇ ਉਸ ਦੇ ਪਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸਹਾਇਕ ਸਬ-ਇੰਸਪੈਕਟਰ ਜਤਿੰਦਰਪਾਲ ਨੇ ਦੱਸਿਆ ਕਿ ਅਮਰਜੀਤ ਕੌਰ ਦਾ ਵਿਆਹ ਗੁਰਪਾਲ ਸਿੰਘ ਵਾਸੀ ਪਿੰਡ ਸਾਰੰਗਪੁਰ ਨਾਲ ਕਰੀਬ 10 ਸਾਲ ਪਹਿਲਾਂ ਵਿਆਹ ਹੋਇਆ ਸੀ। ਇਸ ਮਗਰੋਂ ਪਤੀ-ਪਤਨੀ ਵਿਚਾਲੇ ਕਲੇਸ਼ ਰਹਿਣ ਲੱਗ ਪਿਆ। ਮ੍ਰਿਤਕਾ ਅਮਰਜੀਤ ਕੌਰ ਦੇ ਪਿਤਾ ਲਾਭ ਸਿੰਘ ਮੁਤਾਬਕ ਉਸ ਦੀ ਲੜਕੀ ਤੇ ਜਵਾਈ ਤਿੰਨ ਸਤਬੰਰ ਨੂੰ ਵਿਆਹ ਵਿੱਚ ਗਏ ਹੋਏ ਸਨ, ਜਿਥੇ ਉਨ੍ਹਾਂ ਦਾ ਤਕਰਾਰ ਹੋ ਗਿਆ ਅਤੇ ਉਹ ਰਾਤ ਨੂੰ ਪਿੰਡ ਸਾਰੰਗਪੁਰ ਵਾਪਸ ਆ ਗਏ ਜਿੱਥੇ 3-4 ਦੀ ਦਰਮਿਆਨੀ ਰਾਤ ਨੂੰ ਉਸ ਦੀ ਲੜਕੀ ਅਮਰਜੀਤ ਕੌਰ ਨੇ ਜ਼ਹਿਰੀਲੀ ਚੀਜ਼ ਪੀ ਲਈ।