ਪੀ.ਪੀ.ਵਰਮਾ
ਪੰਚਕੂਲਾ, 30 ਮਈ
ਇਥੇ ਰਾਤ ਨੂੰ ਆਈ ਹਨੇਰੀ ਨੇ ਭਾਰੀ ਤਬਾਹੀ ਮਚਾਈ ਹੈ। ਸੈਕਟਰ-9 ਦੇ ਇੱਕ ਸਕੂਲ ਦੇ ਬਾਹਰ ਦੀਵਾਰ ਡਿੱਗ ਜਾਣ ਕਾਰਨ ਅੱਧੀ ਦਰਜਨ ਤੋਂ ਵੱਧ ਦੀਵਾਰ ਨਾਲ ਖੜ੍ਹੀਆਂ ਕਾਰਾਂ ਨੁਕਸਾਨੀਆਂ ਗਈਆਂ। ਹਨੇਰੀ ਕਾਰਨ ਸੜਕਾਂ ’ਤੇ ਦਰੱਖਤ ਡਿੱਗ ਪਏ, ਕਈ ਦਰਖਤ ਬਿਜਲੀ ਦੀਆਂ ਤਾਰਾਂ ਉੱਤੇ ਡਿੱਗ ਪਏ ਜਿਸ ਕਾਰਨ ਸ਼ਹਿਰ ਵਿਚ ਕਾਫੀ ਦੇਰ ਤੱਕ ਬਲੈਕ ਆਊਟ ਰਿਹਾ। ਹਾਊਸਿੰਗ ਸੁਸਾਇਟੀਆਂ, ਸੈਕਟਰ-20 ਅਤੇ ਐਮਡੀਸੀ ਦੇ ਫਲੈਟਾਂ ਵਿੱਚ ਪਾਣੀ ਆ ਗਿਆ। ਸੈਕਟਰ-15 ਦੇ ਹਾਊਸਿੰਗ ਬੋਰਡ, ਸੈਕਟਰ-19 ਦੇ ਹਾਊਸਿੰਗ ਬੋਰਡ ਦੇ ਵਿੱਚ ਸੀਵਰੇਜ ਜਾਮ ਹੋਣ ਕਾਰਨ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਗਿਆ।