ਪੱਤਰ ਪ੍ਰੇਰਕ
ਬਨੂੜ, 16 ਅਪਰੈਲ
ਨੇੜਲੇ ਪਿੰਡ ਮੋਹੀ ਕਲਾਂ ਦੇ ਇੱਕ ਕਿਸਾਨ ਦੀ 44 ਵਿੱਘੇ ਕਣਕ ਦੀ ਫ਼ਸਲ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੀੜਤ ਕਿਸਾਨ ਅਨੂਪ ਸਿੰਘ ਪੁੱਤਰ ਦੀਦਾਰ ਸਿੰਘ ਨੇ ਦੱਸਿਆ ਕਿ ਉਹ ਠੇਕੇ ’ਤੇ ਜ਼ਮੀਨ ਲੈ ਕੇ ਖੇਤੀਬਾੜੀ ਦਾ ਧੰਦਾ ਕਰਦਾ ਹੈ ਅਤੇ ਉਸ ਨੇ 48 ਵਿੱਘੇ ਜ਼ਮੀਨ ਪ੍ਰਤੀ 9 ਹਜ਼ਾਰ ਰੁਪਏ ਵਿੱਘਾ ਠੇਕੇ ’ਤੇ ਜ਼ਮੀਨ ਵਿੱਚ ਕਣਕ ਦੀ ਫਸਲ ਬੀਜੀ ਸੀ। ਉਨ੍ਹਾਂ ਦੱਸਿਆ ਕਿ ਹਾਲੇ ਉਸ ਨੇ ਕੰਬਾਈਨ ਨਾਲ ਚਾਰ ਵਿੱਘੇ ਕਣਕ ਦੀ ਫ਼ਸਲ ਕਟਾਈ ਸੀ ਤਾਂ ਅਚਾਨਕ ਕਣਕ ਦੀ ਫ਼ਸਲ ਨੂੰ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਜਦੋਂ ਤੱਕ ਫ਼ਾਇਰ ਬ੍ਰਿਗੇਡ ਪਹੁੰਚੀ ਤਾਂ ਉਦੋਂ ਤੱਕ ਸਮੁੱਚੀ ਕਣਕ ਸੜ ਚੁੱਕੀ ਸੀ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਪੀੜਤ ਕਿਸਾਨ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।