ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 12 ਮਈ
ਦਿ ਟ੍ਰਿਬਿਊਨ ਵੱਲੋਂ ਵਿਦਿਆਰਥੀਆਂ ਨੂੰ ਸਿੱਖਿਆ ਦੇ ਖੇਤਰ ਵਿੱਚ ਸਹੀ ਸਲਾਹ ਮੁਹੱਈਆ ਕਰਵਾਉਣ ਲਈ ਦੋ ਰੋਜ਼ਾ ‘ਐਜੂ ਐਕਸਪੋ-2024’ ਲਗਾਇਆ ਜਾ ਰਿਹਾ ਹੈ। ਇਹ ਐਕਸਪੋ ਚੰਡੀਗੜ੍ਹ ਦੇ ਸੈਕਟਰ-35 ਵਿੱਚ ਸਥਿਤ ਕਿਸਾਨ ਭਵਨ ਵਿੱਚ 18 ਤੇ 19 ਮਈ ਨੂੰ ਲਗਾਇਆ ਜਾ ਰਿਹਾ ਹੈ। ਦਿ ਟ੍ਰਿਬਿਊਨ ਵੱਲੋਂ ਲਗਾਏ ਜਾਣ ਵਾਲੇ ‘ਐਜੂ ਐਕਸਪੋ-2024’ ਵੱਲੋਂ ਵਿਦਿਆਰਥੀਆਂ ਨੂੰ ਸਿੱਖਿਆ ਦੇ ਖੇਤਰ ਵਿੱਚ ਭਵਿੱਖ ਦੀ ਰਣਨੀਤੀ ਤਿਆਰ ਕਰਨ ਲਈ ਇਕੋ ਛੱਤ ਹੇਠਾਂ ਦਰਜਨਾਂ ਕਾਲਜਾਂ ਤੇ ਯੂਨੀਵਰਸਿਟੀਆਂ ਨਾਲ ਸੰਪਰਕ ਕੀਤਾ ਜਾ ਸਕੇਗਾ। ਇਸ ਤੋਂ ਇਲਾਵਾ ਵਿਦਿਆਰਥੀਆਂ ਦੀ ਸਿੱਖਿਆ ਮਾਹਿਰਾਂ ਤੋਂ ਕੌਂਸਲਿੰਗ ਵੀ ਕਰਵਾਈ ਜਾਵੇਗੀ। ਦਿ ਟ੍ਰਿਬਿਊਨ ‘ਐਜੂ ਐਕਸਪੋ-2024’ ਵਿੱਚ ਚਿਤਕਾਰਾ ਯੂਨੀਵਰਸਿਟੀ ਅਹਿਮ ਭੂਮਿਕਾ ਨਿਭਾ ਰਹੀ ਹੈ। ਇਸ ਤੋਂ ਇਲਾਵਾ ਸ੍ਰੀ ਸੁਖਮਨੀ ਗਰੁੱਪ ਆਫ਼ ਇੰਸਟੀਟਿਊਸ਼ਨਸ, ਮਹਾਰਿਸ਼ੀ ਮਾਰਕੰਡੇਸ਼ਵਰ ਯੂਨੀਵਰਸਿਟੀ, ਅਮਿਟੀ ਯੂਨੀਵਰਸਟੀ, ਹਿੱਟ ਬੁੱਲਜ਼ਾਈ, ਗ੍ਰਾਫਿਕ ਏਰਾ, ਡਬਲਿਊਡਬਲਿਊਆਈਸੀਐੱਸ, ਐੱਨਐੱਮਆਈਐੱਮਐੱਸ, ਆਈਸੀਐੱਫਏਆਈ ਗਰੁੱਪ, ਚੰਡੀਗੜ੍ਹ ਯੂਨੀਵਰਸਿਟੀ, ਅਰਨੀ ਯੂਨੀਵਰਸਿਟੀ ਤੇ ਉੱਤਰ ਭਾਰਤ ਦੇ ਕਈ ਹੋਰ ਪ੍ਰਸਿੱਧ ਕਾਲਜ ਤੇ ਯੂਨੀਵਰਸਿਟੀਆਂ ਇਸ ਐਕਸਪੋ ਵਿੱਚ ਸ਼ਮੂਲੀਅਤ ਕਰ ਰਹੀਆਂ ਹਨ। ਇਸ ਤੋਂ ਇਲਾਵਾ ਇਵੈਂਟ ਪਾਰਟਨਰ ਵਜੋਂ ਡਿਊਕ ਤੇ ਰੇਡੀਓ ਪਾਰਟਨਰ ਵਜੋਂ ‘ਰੈਡ-ਐੱਫਐੱਮ’ ਵੀ ‘ਐਜੂ ਐਕਸਪੋ-2024’ ’ਚ ਹਿੱਸਾ ਲੈ ਰਹੇ ਹਨ।
ਦਿ ਟ੍ਰਿਬਿਊਨ ‘ਐਜੂ ਐਕਸਪੋ-2024’ ਵਿੱਚ ਵਿਦਿਆਰਥੀਆਂ ਤੇ ਮਾਪਿਆਂ ਨੂੰ ਇੱਕੋ ਛੱਤ ਹੇਠਾਂ ਉੱਤਰ ਭਾਰਤ ਦੇ ਪ੍ਰਸਿੱਧ ਕਾਲਜ ਤੇ ਯੂਨੀਵਰਸਿਟੀਆਂ ਤੋਂ ਸਾਰੀ ਜਾਣਕਾਰੀ ਮਿਲ ਸਕੇਗੀ। ਇਸ ਤੋਂ ਇਲਾਵਾ ਦੋਵਾਂ ਦਿਨ ਵਿਦਿਆਰਥੀਆਂ ਨੂੰ ਵਿਸ਼ੇਸ਼ ਸਲਾਹ ਦੇਣ ਲਈ ਸਿੱਖਿਆ ਖੇਤਰ ਨਾਲ ਜੁੜੇ ਮਾਹਿਰ ਤੇ ਕਾਉਂਸਲਰ ਵੀ ਮੌਜੂਦ ਰਹਿਣਗੇ।