ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 23 ਜਨਵਰੀ
ਇੱਥੋਂ ਦੇ ਸੈਕਟਰ-44 ਦੀ ਮਾਰਕੀਟ ਵਿੱਚ ਚੋਰੀ ਕਰ ਕੇ ਭੱਜ ਰਿਹਾ ਨੌਜਵਾਨ ਦੋ ਮੰਜ਼ਿਲਾ ਇਮਾਰਤ ਤੋਂ ਹੇਠਾਂ ਡਿੱਗ ਗਿਆ, ਜਿਸ ਕਰ ਕੇ ਉਸ ਦੇ ਹੱਥ-ਪੈਰ ਟੁੱਟ ਗਏ। ਉਸ ਨੂੰ ਇਲਾਜ ਲਈ ਪੁਲੀਸ ਨੇ ਸੈਕਟਰ-32 ਦੇ ਜੀਐੱਮਸੀਐੱਚ ਵਿੱਚ ਭਰਤੀ ਕਰਵਾਇਆ ਹੈ।
ਪੁਲੀਸ ਨੇ ਚੋਰ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਦੀ ਪਛਾਣ 24 ਸਾਲਾ ਵਿਕਾਸ ਵਾਸੀ ਬੁੜੈਲ ਵਜੋਂ ਹੋਈ ਹੈ। ਇਹ ਕੇਸ ਰਵਿੰਦਰ ਸਿੰਘ ਵਾਸੀ ਮੁਹਾਲੀ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਮੁਲਜ਼ਮ ਮਾਰਕੀਟ ਵਿੱਚੋਂ ਏਸੀ ਦੇ ਕੰਪਰੈਸਰ ਚੋਰੀ ਕਰ ਰਿਹਾ ਸੀ। ਜਦੋਂ ਉਹ ਭੱਜਣ ਲੱਗਿਆ ਤਾਂ ਛੱਤ ਤੋਂ ਹੇਠਾਂ ਡਿੱਗ ਗਿਆ।