ਹਰਜੀਤ ਸਿੰਘ
ਜ਼ੀਰਕਪੁਰ, 31 ਅਕਤੂਬਰ
ਬੋਸਕੋ ਲੈਸਲੀ ਮਾਰਟਿਸ ਵੱਲੋਂ ਨਿਰੇਸ਼ਿਤ ਫਿਲਮ ‘ਰਾਕੇਟ ਗੈਂਗ’ ਦੇ ਅਦਾਕਾਰਾਂ ਦੀ ਟੀਮ ਨੇ ਜ਼ੀਰਕਪੁਰ ਦੇ ਟ੍ਰੈਂਪੋਲਿਨ ਪਾਰਕ ਵੂਵ ਵਿੱਚ ਪਹੁੰਚ ਕੇ ਫਿਲਮ ਦਾ ਪ੍ਰਚਾਰ ਕੀਤਾ। ਇਹ ਫਿਲਮ 11 ਨਵੰਬਰ ਨੂੰ ਰਿਲੀਜ਼ ਹੋਏਗੀ। ਇਸ ਫਿਲਮ ਵਿੱਚ ਵੱਖ ਵੱਖ ਡਾਂਸ ਰਿਐਲਿਟੀ ਸ਼ੋਅ ਦੇ ਬਾਲ ਕਲਾਕਾਰਾਂ ਨਾਲ ਨਿਕਿਤਾ ਦੱਤਾ ਅਤੇ ਆਦਿੱਤਿਆ ਸੀਲ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਫਿਲਮ ਵਿੱਚ ਰਣਬੀਰ ਕਪੂਰ ਨੇ ਵਿਸ਼ੇਸ਼ ਰੋਲ ਨਿਭਾਇਆ ਹੈ। ਫਿਲਮ ਦੇ ਪ੍ਰਚਾਰ ਲਈ ਪਹੁੰਚੀ ਟੀਮ ਨੇ ਵਿਸ਼ੇਸ਼ ਡਾਂਸ ਦੀ ਪੇਸ਼ਕਾਰੀ ਦਿੱਤੀ ਜਿਸ ਨੂੰ ਪ੍ਰਸੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ। ਮਸ਼ਹੂਰ ਕੋਰੀਓਗ੍ਰਾਫਰ ਅਤੇ ਡਾਂਸਰ ਬੋਸਕੋ ਲੈਸਲੀ ਮਾਰਟਿਸ ਨੇ ਪਹਿਲੀ ਵਾਰ ਫਿਲਮ ਦਾ ਨਿਰਦੇਸ਼ਨ ਕੀਤਾ ਹੈ। ਉਨ੍ਹਾਂ ਵੱਲੋਂ ਨਿਰਦੇਸ਼ਿਤ ਇਹ ਫਿਲਮ ਡਰਾਉਣੀ ਤੇ ਕਾਮੇਡੀ ਨਾਲ ਭਰਪੂਰ ਹੈ। ਫਿਲਮ ਦਾ ਹਾਲ ਹੀ ਵਿੱਚ ਟ੍ਰੇਲਰ ਰਿਲੀਜ਼ ਕੀਤਾ ਗਿਆ ਹੈ।