ਕਰਮਜੀਤ ਸਿੰਘ ਚਿੱਲਾ
ਬਨੂੜ, 20 ਜਨਵਰੀ
ਪਿੰਡ ਚਿੱਲਾ ਦੇ ਦੋ ਦਰਜਨ ਦੇ ਕਰੀਬ ਨੌਜਵਾਨਾਂ ਨੇ ਅੱਜ ਦਿੱਲੀ ਦੇ ਸਿੰਘੂ ਬਾਰਡਰ ਉੱਤੇ ਕਿਸਾਨ ਜਥੇਬੰਦੀਆਂ ਦੇ ਚੱਲ ਰਹੇ ਧਰਨੇ ਵਿੱਚ ਫ਼੍ਰੈਂਚ ਫ਼੍ਰਾਈਜ਼ ਅਤੇ ਚਾਹ-ਪਕੌੜਿਆਂ ਦਾ ਲੰਗਰ ਲਗਾਇਆ। ਭਾਈ ਸੁਖਚੈਨ ਸਿੰਘ, ਅਮਰੀਕ ਸਿੰਘ, ਪ੍ਰੋ ਜਗਤਾਰ ਗਿੱਲ, ਕਾਲਾ ਗਿੱਲ, ਮਲਕੀਤ ਚਿੱਲਾ, ਛਿੰਦਾ ਮੁਹਾਲੀ, ਸੱਤਾ ਗਿੱਲ, ਗਗਨ, ਲਾਲੀ, ਗੁਰਮਨ, ਪਰਨੀਤ, ਜਸ਼ਨ, ਸੁਬੇਗ, ਜੋਤੀ ਬੈਦਵਾਣ, ਜਸ਼ਨ, ਕਾਕਾ ਚਿੱਲਾ, ਰੂਪੀ ਅਮਲਾਲਾ ਅਤੇ ਬਬਲਾ ਬਠਲਾਣਾ ਆਦਿ ਦੀ ਅਗਵਾਈ ਹੇਠ ਇਹ ਨੌਜਵਾਨ ਸਮੁੱਚੀ ਸਮੱਗਰੀ ਅਤੇ ਹਲਵਾਈਆਂ ਨੂੰ ਨਾਲ ਲੈਕੇ 19 ਜਨਵਰੀ ਨੂੰ ਦਿੱਲੀ ਗਏ ਸਨ। ਗੁਰਪੁਰਬ ਦੀ ਖੁਸ਼ੀ ਵਿੱਚ ਸਵੇਰ ਤੋਂ ਸ਼ਾਮ ਤੱਕ ਇਹ ਲੰਗਰ ਲਾਇਆ ਗਿਆ। ਇਸੇ ਦੌਰਾਨ ਇੱਥੋਂ ਦੇ ਅਜ਼ੀਜ਼ਪੁਰ ਟੌਲ ਪਲਾਜ਼ੇ ਉੱਤੇ ਅੱਜ ਕਰਾਲਾ ਦੇ ਵਸਨੀਕਾਂ ਨੇ ਗੁਰਪੁਰਬ ਦੀ ਖੁਸ਼ੀ ਵਿੱਚ ਚਾਹ-ਪਕੌੜਿਆਂ ਦਾ ਲੰਗਰ ਲਾਇਆ। ਇਸੇ ਤਰਾਂ ਪਿੰਡ ਬੂਟਾਸਿੰਘ ਵਾਲਾ ਦੇ ਨੌਜਵਾਨ ਆਗੂ ਹਰਜਿੰਦਰ ਸਿੰਘ ਨੇ ਦੱਸਿਆ ਕਿ ਟਰੈਕਟਰ ਮਾਰਚ ਲਈ 24 ਜਨਵਰੀ ਨੂੰ ਬਨੂੜ ਤੋਂ ਤੇਪਲਾ ਨੂੰ ਜਾਂਦੀ ਕੌਮੀ ਮਾਰਗ ਉੱਤੇ ਸਥਿਤ ਕਿੰਗ ਰਿਸੋਰਟ ਤੋਂ ਸਵੇਰੇ ਦਿੱਲੀ ਲਈ ਟਰੈਕਟਰ ਰਵਾਨਾ ਹੋਣਗੇ।