ਬੀਐੱਸ ਚਾਨਾ
ਭਰਤਗੜ੍ਹ (ਕੀਰਤਪੁਰ ਸਾਹਿਬ), 26 ਅਕਤੂਬਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸੂਬੇ ਵਿਚ ਲੋਕਹਿੱਤ ਲਈ ਜ਼ਿਕਰਯੋਗ ਫੈਸਲੇ ਲਏ ਜਾ ਰਹੇ ਹਨ। ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਨ ਦੀ ਵਚਨਬੱਧਤਾ ਨੂੰ ਕਾਇਮ ਰੱਖਦੇ ਹੋਏ ਲੋਕਾਂ ਨੂੰ ਰਾਹਤ ਦੇਣ ਵਾਲੇ ਫੈਸਲਿਆਂ ਦੇ ਨਾਲ ਨਾਲ ਲੋਕ ਭਲਾਈ ਸਕੀਮਾਂ ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਇਹ ਗੱਲ ਕੈਬਨਿਟ ਮੰਤਰੀ ਜਲ ਸਰੋਤ, ਖਾਣ ਅਤੇ ਭੂ-ਵਿਗਿਆਨ, ਜੇਲ੍ਹ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਹਰਜੋਤ ਸਿੰਘ ਬੈਂਸ ਨੇ ਨੇੜਲੇ ਪਿੰਡ ਆਲੋਵਾਲ ਵਿਖੇ ਸੱਭਿਆਚਾਰਕ ਸਮਾਗਮ ਵਿਚ ਲੋਕਾਂ ਨੂੰ ਸੰਬੋਧਨ ਕਰਦਿਆਂ ਕਹੀ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਮਜ਼ਬੂਤ ਭਾਈਚਾਰਕ ਸਾਂਝ ਤਰੱਕੀ ਤੇ ਖੁਸ਼ਹਾਲੀ ਦੇ ਪ੍ਰਤੀਕ ਸੱਭਿਆਚਾਰਕ ਮੇਲੇ ਕਰਨ ਵਾਲੀਆਂ ਸੰਸਥਾਵਾਂ ਵਧਾਈ ਦੀਆਂ ਪਾਤਰ ਹਨ। ਸੰਸਥਾ ਵੱਲੋ ਕੈਬਨਿਟ ਮੰਤਰੀ ਦਾ ਸਨਮਾਨ ਕੀਤਾ ਗਿਆ। ਸੱਭਿਆਚਾਰਕ ਸਮਾਗਮ ਵਿਚ ਰਣਜੀਤ ਬਾਵਾ, ਏਕਮ ਚਨੋਲੀ, ਹਾਕਮ ਬਖਤਰੀਵਾਲਾ, ਹਰਵਿੰਦਰ ਨੂਰਪੁਰੀ ਨੇ ਲੋਕ ਗੀਤਾਂ, ਧਾਰਮਿਕ ਅਤੇ ਸੱਭਿਆਚਾਰਕ ਗੀਤਾ ਰਾਹੀ ਲੋਕਾਂ ਨੂੰ ਕੀਲਿਆ। ਇਸ ਮੌਕੇ ਯੂਥ ਪ੍ਰਧਾਨ ਕਮਿੱਕਰ ਸਿੰਘ ਡਾਢੀ, ਦੀਪਕ ਸੋਨੀ ਭਨੂਪਲੀ, ਸੋਹਣ ਸਿੰਘ ਬੈਂਸ, ਬਲਵਿੰਦਰ ਕੌਰ, ਡਾ.ਸੰਜੀਵ ਗੌਤਮ, ਜੁਝਾਰ ਸਿੰਘ ਆਸਪੁਰ, ਦਰਸ਼ਨ ਸਿੰਘ ਅਟਾਰੀ, ਕੇਸਰ ਸਿੰਘ ਸੰਧੂ, ਜਗੀਰ ਸਿੰਘ ਬਡਵਾਲ, ਜਿੰਮੀ ਡਾਢੀ, ਗੁਰਚਰਨ ਸਿੰਘ ਬੇਲੀ, ਮਨਜੀਤ ਸਿੰਘ ਆਲੋਵਾਲ, ਹੈਪੀ ਚੌਧਰੀ, ਲੱਕੀ ਚੋਧਰੀ, ਬੰਤ ਸਿੰਘ ਚੌਹਾਨ ਤੇ ਸਰਪੰਚ ਰਚਨਾ ਸਿੰਘ ਹਾਜ਼ਰ ਸਨ।