ਪੰਚਕੂਲਾ: ਹਰਿਆਣਾ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਨੇ ਪੰਚਕੂਲਾ ਦੇ ਮਿਨੀ ਸਕੱਤਰੇਤ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ 321 ਨੰਬਰਦਾਰਾਂ ਨੂੰ ਸਮਾਰਟ ਫ਼ੋਨ ਵੰਡੇ। ਸਪੀਕਰ ਨੇ ਕਿਹਾ ਕਿ ਇਨ੍ਹਾਂ ਸਮਾਰਟਫ਼ੋਨਾਂ ਰਾਹੀਂ ਨੰਬਰਦਾਰ ਹੁਣ ਖ਼ਜ਼ਾਨਾ ਵਿਭਾਗ ਨਾਲ ਸਬੰਧਤ ਕੰਮ ਹੁਣ ਬਿਹਤਰ ਢੰਗ ਨਾਲ ਕਰ ਸਕਣਗੇ। ਇਸ ਮੌਕੇ ਪੰਚਕੂਲਾ ਦੇ ਡੀਸੀ ਮਹਾਵੀਰ ਕੌਸ਼ਿਕ, ਏਸੀਪੀ ਰਾਜਕੁਮਾਰ ਕੌਸ਼ਿਕ, ਐੱਸਡੀਐਮ ਰੀਚਾ ਰਾਠੀ ਅਤੇ ਵੱਡੀ ਗਿਣਤੀ ’ਚ ਅਧਿਕਾਰੀ ਸ਼ਾਮਲ ਸਨ। -ਪੱਤਰ ਪ੍ਰੇਰਕ