ਪੱਤਰ ਪ੍ਰੇਰਕ
ਮੋਰਿੰਡਾ, 23 ਜੁਲਾਈ
ਸੀਬੀਐੱਸਈ ਬੋਰਡ ਵੱਲੋਂ ਐਲਾਨੇ ਦਸਵੀਂ ਤੇ 12ਵੀਂ ਦੇ ਨਤੀਜਿਆਂ ਵਿੱਚ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਮੋਰਿੰਡਾ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਪ੍ਰਿੰਸੀਪਲ ਸੋਨਿਕਾ ਸੰਧੂ ਨੇ ਦੱਸਿਆ ਕਿ ਦਸਵੀਂ ਦੀ ਨਵਪ੍ਰੀਤ ਕੌਰ ਨੇ (92.2%) ਨੇ ਪਹਿਲਾ, ਪਰਨੀਤ ਕੌਰ ਨੇ (91.8%) ਨੇ ਦੂਜਾ ਅਤੇ ਮੁਸਕਾਨਦੀਪ ਕੌਰ ਨੇ (91%) ਤੀਜਾ ਸਥਾਨ ਹਾਸਲ ਕੀਤਾ। 12ਵੀਂ ਦੇ ਨਤੀਜਿਆਂ ਵਿੱਚ ਸਾਇੰਸ ਗਰੁੱਪ ’ਚ ਕੋਮਲਪ੍ਰੀਤ ਕੌਰ ਨੇ 97 ਫ਼ੀਸਦੀ ਅਤੇ ਮਹਿਕਪ੍ਰੀਤ ਅਰੋੜਾ ਨੇ 90 ਫ਼ੀਸਦੀ ਅੰਕ ਹਾਸਲ ਕੀਤੇ। ਕਾਮਰਸ ਵਿੱਚੋਂ ਸਿਮਰਨ ਕੁਮਾਰੀ ਨੇ 93 ਪ੍ਰਤੀਸ਼ਤ, ਸਿਮਰਨਜੀਤ ਕੌਰ ਨੇ 92 ਪ੍ਰਤੀਸ਼ਤ ਅਤੇ ਆਸ਼ੀ ਨੇ 91.2 ਪ੍ਰਤੀਸ਼ਤ ਅੰਕ ਹਾਸਿਲ ਕੀਤੇ।
ਖਰੜ (ਪੱਤਰ ਪ੍ਰੇਰਕ): ਏਪੀਜੇ ਸਕੂਲ ਖਰੜ ਦੇ ਵਿਦਿਆਰਥੀਆਂ ਨੇ ਦਸਵੀਂ ਦੇ ਨਤੀਜਿਆਂ ਵਿੱਚ ਚੰਗਾ ਪ੍ਰਦਰਸ਼ਨ ਕੀਤਾ। ਗੁਰਸਿਮਰਪ੍ਰੀਤ ਕੌਰ ਨੇ 95.2 ਫ਼ੀਸਦੀ ਅੰਕਾਂ ਨਾਲ ਸਕੂਲ ਵਿੱਚ ਪਹਿਲਾ, ਗੁਰਨਾਜ਼ ਕੌਰ ਨੇ 93.8 ਫ਼ੀਸਦੀ ਅੰਕਾਂ ਨਾਲ ਦੂਸਰਾ ਅਤੇ ਨਿਖਿਲ ਅਰੋੜਾ ਤੇ ਹਰਸ਼ਪੀਤ ਕੌਰ ਨੇ 93.2 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ।
ਲਾਲੜੂ (ਪੱਤਰ ਪ੍ਰੇਰਕ): ਹੌਲੀ ਐਂਜਲ ਸਮਾਰਟ ਸਕੂਲ ਲਾਲੜੂ ਮੰਡੀ ਦੇ 10ਵੀਂ ਤੇ 12ਵੀਂ ਦੇ ਨਤੀਜੇ ਸ਼ਾਨਦਾਰ ਰਹੇ। ਸਕੂਲ ਪ੍ਰਬੰਧਕ ਅਮਰ ਰਾਣਾ ਤੇ ਪ੍ਰਿੰਸੀਪਲ ਮਨੂ ਸ਼ਰਮਾ ਨੇ ਦੱਸਿਆ ਕਿ 12ਵੀਂ ਦੀ ਪੂਰਵੀ ਰਾਣਾ ਨੇ 90 ਫ਼ੀਸਦੀ ਅਤੇ 10ਵੀਂ ਦੀ ਦਿਕਸ਼ਾ ਰਾਣਾ ਨੇ 92 ਫ਼ੀਸਦੀ ਅੰਕ ਪ੍ਰਾਪਤ ਕੀਤੇ। ਸਕੂਲ ਪ੍ਰਬੰਧਕਾਂ ਨੇ ਮਾਪਿਆ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
ਪੰਚਕੂਲਾ (ਪੱਤਰ ਪ੍ਰੇਰਕ): ਹਰਿਆਣਾ ਵਿੱਚ 1,14,214 ਵਿਦਿਆਰਥੀਆਂ ਨੇ ਸੀਬੀਐੱਸਈ ਬਾਰ੍ਹਵੀਂ ਦੇ ਇਮਤਿਹਾਨ ਲਈ ਰਜਿਸਟ੍ਰੇਸ਼ਨ ਕਰਵਾਈ ਸੀ, ਜਿਸ ਵਿੱਚੋਂ 1,13,598 ਵਿਦਿਆਰਥੀਆਂ ਨੇ ਪ੍ਰੀਖਿਆਵਾਂ ਦਿੱਤੀਆਂ। ਇਨ੍ਹਾਂ ਇਮਤਿਹਾਨਾਂ ਵਿੱਚੋਂ 1,07,126 ਵਿਦਿਆਰਥੀ ਪਾਸ ਹੋਏ। ਸੀਬੀਐੱਸਈ ਦੇ ਖੇਤਰੀ ਅਧਿਕਾਰੀ ਵਿਜੈ ਯਾਦਵ ਨੇ ਦੱਸਿਆ ਕਿ ਹਰਿਆਣਾ ਦੀਆਂ ਲੜਕੀਆਂ ਦਾ ਨਤੀਜਾ 100 ਫੀਸਦੀ ਰਿਹਾ। ਉਨ੍ਹਾਂ ਦੱਸਿਆ ਕਿ ਇਸ ਬਾਰ ਪੰਚਕੂਲਾ ਜ਼ੋਨ ਵਿੱਚ ਲੜਕੀਆਂ ਲੜਕਿਆਂ ਤੋਂ ਮੋਹਰੀ ਰਹੀਆਂ।
ਮੰਡੀ ਗੋਬਿੰਦਗੜ੍ਹ (ਨਿੱਜੀ ਪੱਤਰ ਪ੍ਰੇਰਕ): ਓਮ ਪ੍ਰਕਾਸ਼ ਬਾਂਸਲ ਮਾਡਰਨ ਸਕੂਲ ਮੰਡੀ ਗੋਬਿੰਦਗੜ੍ਹ ਦਾ ਮੈਟ੍ਰਿਕ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਦੇ ਵਿਦਿਆਰਥੀ ਐਸ਼ਵੀਰ ਸਿੰਘ ਨੇ 99 ਪ੍ਰਤੀਸ਼ਤ, ਅਨੰਨਿਆ ਗੁਪਤਾ ਨੇ 98.4 ਪ੍ਰਤੀਸ਼ਤ, ਮਨਕੀਰਤ ਕੌਰ ਅਤੇ ਮਾਹਿਰਾ ਸਿੰਘ ਨੇ 98 ਪ੍ਰਤੀਸ਼ਤ ਅੰਕ ਹਾਸਲ ਕਰਕੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਸਕੂਲ ਕਮੇਟੀ ਦੇ ਚੇਅਰਮੈਨ ਡਾ. ਹੁਕਮ ਚੰਦ ਬਾਂਸਲ ਅਤੇ ਪ੍ਰਿੰਸੀਪਲ ਸੰਗੀਤਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
ਸਰਵਹਿੱਤਕਾਰੀ ਸਕੂਲ ਦਾ ਦਸਵੀਂ ਦਾ ਨਤੀਜਾ ਸੌ ਫ਼ੀਸਦੀ ਰਿਹਾ
ਖਮਾਣੋਂ (ਨਿੱਜੀ ਪੱਤਰ ਪ੍ਰੇਰਕ): ਸਰਵਹਿੱਤਕਾਰੀ ਵਿੱਦਿਆ ਮੰਦਰ ਖਮਾਣੋਂ ਸਕੂਲ ਦਾ ਦਸਵੀਂ ਤੇ ਬਾਰ੍ਹਵੀਂ ਦਾ ਨਤੀਜਾ ਸੌ ਫ਼ੀਸਦੀ ਰਿਹਾ। ਦਸਵੀਂ ਦੀ ਸ਼ਰੇਆ ਕੱੱਕੜ ਨੇ 94 ਫ਼ੀਸਦੀ ਅੰਕਾਂ ਨਾਲ ਪਹਿਲਾ, ਦ੍ਰਿਸ਼ਟੀ ਸ਼ਰਮਾ ਨੇ 93.2 ਫ਼ੀਸਦੀ ਅੰਕਾਂ ਨਾਲ ਦੂਜਾ, ਗੁਰਸੇਵਕ ਸਿੰਘ ਨੇ (92.4 ਫ਼ੀਸਦੀ) ਨਾਲ ਤੀਜਾ ਪ੍ਰਾਪਤ ਕੀਤਾ। ਇਸੇ ਤਰ੍ਹਾਂ ਕੋਮਲਪ੍ਰੀਤ ਕੌਰ ਨੇ ਚੌਥਾ, ਤਨੁਸਵੀ ਮਦਾਨ ਨੇ ਪੰਜਵਾਂ, ਸੁਖਮਨਪ੍ਰੀਤ ਕੌਰ ਨੇ ਛੇਵਾਂ, ਹਰਕੀਤ ਸਿੰਘ ਨੇ ਸੱਤਵਾਂ ਸਥਾਨ ਹਾਸਲ ਕੀਤਾ। ਸਕੂਲ ਪ੍ਰਿੰਸੀਪਲ ਗੁਰਪ੍ਰੀਤ ਕੌਰ ਨੇ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਵਧਾਈ ਦਿੱਤੀ।