ਖਰੜ: ਪੁਲੀਸ ਨੇ ਡੀਐੱਸਪੀ ਗੁਲਸ਼ੇਰ ਸੰਧੂ ਅਤੇ ਖਰੜ ਸਦਰ ਥਾਣੇ ਦੇ ਐੱਸਐੱਚਓ ਇੰਸਪੈਕਟਰ ਯੋਗੇਸ਼ ਕੁਮਾਰ ਦੀ ਅਗਵਾਈ ਹੇਠ ਖਰੜ ਨਗਰ ਕੌਂਸਲ ਅਧੀਨ ਪੈਂਦੇ ਪਿੰਡ ਸੰਤੇਮਾਜਰਾ ਵਿੱਚ ਜਾ ਕੇ ਨਸ਼ਾ ਕਰਨ ਵਾਲੇ 13 ਨੌਜਵਾਨਾਂ ਨੂੰ ਨਸ਼ਾ ਮੁਕਤੀ ਕੇਂਦਰ ਮੁਹਾਲੀ ਭੇਜਿਆ। ਇਸ ਮੁਹਿੰਮ ਵਿੱਚ ਉਥੋਂ ਦੇ ਸਾਬਕਾ ਐੱਮਸੀ ਸੁਰਮੁਖ ਸਿੰਘ ਵੀ ਨਾਲ ਸਨ। ਇਸ ਮੌਕੇ ਡੀਐੱਸਪੀ ਗੁਲਸ਼ੇਰ ਸੰਧੂ ਨੇ ਅਜਿਹੇ ਨੌਜਵਾਨਾਂ ਦੇ ਮਾਪਿਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਨੌਜਵਾਨ ਮਰੀਜ਼ ਹਨ, ਜਿਨ੍ਹਾਂ ਦਾ ਇਲਾਜ ਹੋਣ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਛੱਡਣ ਉਪਰੰਤ ਇਨ੍ਹਾਂ ਨੂੰ ਘਰ ਭੇਜ ਦਿੱਤਾ ਜਾਵੇਗਾ। -ਪੱਤਰ ਪ੍ਰੇਰਕ