ਐੱਸ.ਏ.ਐੱਸ.ਨਗਰ (ਮੁਹਾਲੀ): ਭਾਸ਼ਾ ਵਿਭਾਗ ਦੇ ਜ਼ਿਲ੍ਹਾ ਦਫ਼ਤਰ ਵਿੱਚ ਅੱਜ ਸੁਖਜਿੰਦਰਜੀਤ ਸਿੰਘ ਸੋਢੀ ਦੀ ਕਾਵਿ ਪੁਸਤਕ ‘ਮੈਂ ਵੀ ਕੁਝ ਕਹਿਣਾ ਹੈ’ ਲੋਕ ਅਰਪਣ ਅਤੇ ਵਿਚਾਰ ਚਰਚਾ ਹੋਈ। ਸਮਾਗਮ ਦੀ ਪ੍ਰਧਾਨਗੀ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਜਨਰਲ ਸਕੱਤਰ ਦੀਪਕ ਚਰਨਾਥਲ ਨੇ ਕੀਤੀ। ਮਿਲਕਫੈੱਡ ਦੇ ਨਵ ਨਿਯੁਕਤ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਨੇ ਸਾਰਿਆਂ ਦਾ ਸਵਾਗਤ ਕਰਦਿਆਂ ਵਿਭਾਗ ਦੇ ਕੰਮ ਗਿਣਾਏ। ਸੁਰਿੰਦਰ ਸਿੰਘ ਰਸੂਲਪੁਰੀ ਵੱਲੋਂ ਨੇ ਪੁਸਤਕ ’ਤੇ ਪਰਚਾ ਪੜ੍ਹਦਿਆਂ ਪੁਸਤਕ ਨੂੰ ਸਾਂਭਣਯੋਗ ਲਿਖਤ ਦੱਸਿਆ। ਹਰਨਾਮ ਸਿੰਘ ਡੱਲਾ, ਜੈ ਸਿੰਘ ਛਿੱਬਰ, ਪ੍ਰੀਤ ਕੰਵਲ ਸਿੰਘ, ਗੁਰਦੀਪ ਸਿੰਘ ਵੜੈਚ, ਅਮਨ ਆਜ਼ਾਦ ਅਤੇ ਬਲਦੇਵ ਸਿੰਘ ਚੀਮਾ ਵੱਲੋਂ ਕਾਵਿ ਸੰਗ੍ਰਹਿ ਸਬੰਧੀ ਵਿਚਾਰ ਪੇਸ਼ ਕਰਦਿਆਂ ਲੇਖਕ ਦੇ ਯਤਨਾਂ ਦੀ ਸ਼ਲਾਘਾ ਕੀਤੀ ਗਈ। ਲੇਖਕ ਸੁਖਜਿੰਦਰਜੀਤ ਸਿੰਘ ਸੋਢੀ ਨੇ ਪੁਸਤਕ ਸਬੰਧੀ ਆਏ ਵਿਚਾਰਾਂ ਅਤੇ ਸੁਝਾਵਾਂ ਦਾ ਸਵਾਗਤ ਕਰਦਿਆਂ ਸਾਰਿਆਂ ਦਾ ਧੰਨਵਾਦ ਕੀਤਾ। -ਖੇਤਰੀ ਪ੍ਰਤੀਨਿਧ