ਵਿਧਾਇਕ ਮਿੱਢਾ ਨੇ ਡੀਐਮਸੀ ਤੋਂ ਜਵਾਬ ਮੰਗਿਆ
ਪੱਤਰ ਪ੍ਰੇਰਕ
ਜੀਂਦ, 5 ਸਿਤੰਬਰ
ਪੰਚਾਇਤ ਵਿਭਾਗ ਦਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਵਿੱਚ ਪੰਚਾਇਤ ਵਿਭਾਗ ਨੇ ਸਿਰਫ਼ 15 ਦਿਨਾਂ ਵਿੱਚ ਹੀ ਸਵਾ ਕਰੋੜ ਰੁਪਏ ਖਰਚ ਕਰ ਦਿੱਤੇ ਹਨ। ਇਹ ਰਾਸ਼ੀ ਕਿਸ ਦੇ ਕਹਿਣ ਉੱਤੇ ਅਤੇ ਕਿਹੜੇ-ਕਿਹੜੇ ਵਿਕਾਸ ਕੰਮਾਂ ਲਈ ਖਰਚ ਕੀਤੀ ਗਈ ਹੈ। ਇਸ ਦਾ ਹਿਸਾਬ ਵਿਧਾਇਕ ਡਾ. ਕ੍ਰਿਸ਼ਨ ਮਿੱਢਾ ਨੇ ਪੰਚਾਇਤ ਵਿਭਾਗ ਤੋਂ ਮੰਗਿਆ ਸੀ ਤੇ 26 ਅਗਸਤ ਤੱਕ ਵਿਧਾਇਕ ਨੂੰ ਰਿਪੋਰਟ ਸੌਂਪਣੀ ਸੀ, ਪਰ 2 ਸਤੰਬਰ ਤੱਕ ਵੀ ਵਿਭਾਗ ਜਵਾਬ ਨਹੀਂ ਦੇ ਸਕਿਆ। ਜਾਣਕਾਰੀ ਮੁਤਾਬਿਕ ਹੁਣ ਵਿਧਾਇਕ ਮਿੱਢਾ ਨੇ ਖਰਚੇ ਦੀ ਰਿਪੋਰਟ ਡੀਐਮਸੀ ਤੋਂ ਮੰਗੀ ਹੈ। ਡੀਐਮਸੀ ਨੇ ਪੰਚਾਇਤ ਵਿਭਾਗ ਦੇ ਲੇਖਾਕਾਰ ਨੂੰ ਤਲਬ ਕਰਕੇ ਰਿਪੋਰਟ ਦੇਣ ਲਈ ਆਖਿਆ ਹੈ ਤੇ ਲੇਖਾਕਾਰ ਨੇ ਰਿਪੋਰਟ ਦੇਣ ਲਈ ਮੰਗਲਵਾਰ ਤੱਕ ਦਾ ਸਮਾਂ ਮੰਗ ਲਿਆ ਹੈ।