ਪੰਚਕੂਲਾ (ਪੱਤਰ ਪ੍ਰੇਰਕ): ਪੰਚਕੂਲਾ ਵਿੱਚ ਡੇਂਗੂ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਹੁਣ ਤੱਕ ਪੰਚਕੂਲਾ ਦੇ ਸਰਕਾਰੀ ਹਸਪਤਾਲਾਂ ਵਿੱਚ ਡੇਂਗੂ 350 ਕੇਸ ਸਾਹਮਣੇ ਆ ਚੁੱਕੇ ਹਨ। ਕੇਸ ਵਧਣ ਕਾਰਨ ਹਸਪਤਾਲ ਅਤੇ ਵਾਰਡ ਫੁੱਲ ਹੋ ਗਏ ਹਨ। ਜਾਣਕਾਰੀ ਮੁਤਾਬਕ ਜ਼ਿਆਦਤਾਤਰ ਕੇਸ ਇੰਦਰਾ ਕਲੋਨੀ, ਰਾਜੀਵ ਕਲੋਨੀ, ਖੜਗ ਮੰਗੋਲੀ, ਬੁੱਢਣਪੁਰ, ਅਭੈਪੁਰ, ਇੰਡਸਟਰੀਅਲ ਏਰੀਆ, ਮਦਰਾਸੀ ਕਲੋਨੀ ਅਤੇ ਪੁਰਾਣਾ ਪੰਚਕੂਲਾ ਦੇ ਗੇਟ ਨੰਬਰ ਇੱਕ-ਦੋ ਤੋਂ ਆ ਰਹੇ ਹਨ। ਸੈਕਟਰ 2, 16, 27, 20, 26 ਅਤੇ ਸੈਕਟਰ 8 ਦੇ ਮਰੀਜ਼ ਵੀ ਹਸਪਤਾਲ ਪਹੁੰਚ ਰਹੇ ਹਨ। ਲੋਕਾਂ ਨੇ ਪ੍ਰਸ਼ਾਸਨ ਨੂੰ ਫੌਗਿੰਗ ਕਰਵਾਉਣ ਦੀ ਅਪੀਲ ਕੀਤੀ ਹੈ।