ਪੱਤਰ ਪ੍ਰੇਰਕ
ਖਰੜ, 11 ਅਕਤੂਬਰ
ਖਰੜ-ਕੁਰਾਲੀ ਸੜਕ ਉੱਤੇ ਸਵੇਰੇ ਚਲਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਇਸ ਸਬੰਧੀ ਕਾਰ ਮਾਲਕ ਸੁਦੀਪਤਾ ਬੜਬੋਲਾ ਨੇ ਦੱਸਿਆ ਕਿ ਉਹ ਨਜਦੀਕ ਦੇ ਕਾਲਜ ਵਿੱਚ ਪ੍ਰੋਫੈਸਰ ਹਨ ਅਤੇ ਸਵੇਰੇ 8.30 ਵਜੇ ਦੇ ਕਰੀਬ ਆਪਣੀ ਪਤਨੀ ਨਾਲ ਨਿਕਲੇ ਸਨ ਕਿ ਅਚਾਨਕ ਉਨ੍ਹਾਂ ਦੀ ਮਹਿੰਦਰਾ ਰੇਨਾਲਟ ਗੱਡੀ ਦੇ ਬੋਨਟ ਵਿੱਚੋਂ ਧੂੰਆਂ ਨਿਕਲਣ ਲੱਗ ਪਿਆ ਤੇ ਉਹ ਇਹ ਦੇਖ ਕੇ ਕਾਰ ਤੋਂ ਥੱਲੇ ਉਤਰ ਗਏ। ਜਦੋਂ ਉਹ ਕਾਰ ਤੋਂ ਥੱਲੇ ਉਤਰੇ ਤਾਂ ਕਾਰ ਦੇ ਅੱਗਲੇ ਪਾਸੇ ਅਚਾਨਕ ਅੱਗ ਲੱਗ ਗਈ। ਉਨ੍ਹਾਂ ਵੱਲੋਂ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਗਿਆ। ਫਾਇਰ ਬ੍ਰਿਗੇਡ ਨੇ ਆ ਕੇ ਮੌਕੇ ’ਤੇ ਅੱਗ ਤੇ ਕਾਬੂ ਪਾਇਆ।