ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 8 ਅਗਸਤ
ਸ਼ਹਿਰ ਵਿੱਚ ਬੀਤੇ ਦਿਨ ਵੱਖ-ਵੱਖ ਥਾਵਾਂ ਤੋਂ ਝਪਟਮਾਰ ਮੋਬਾਈਲ ਫੋਨ ਤੇ ਚੇਨੀ ਝਪਟ ਕੇ ਫ਼ਰਾਰ ਹੋ ਗਏ। ਮੋਬਾਈਲ ਫੋਨ ਝਪਟਣ ਦੀ ਘਟਨਾ ਸੈਕਟਰ-56 ਵਿੱਚ ਵਾਪਰੀ। ਇੱਥੇ ਇਕ ਲੜਕਾ ਆਪਣੇ ਘਰ ਦੇ ਬਾਹਰ ਬੈਠਾ ਮੋਬਾਈਲ ਫੋਨ ’ਤੇ ਗੇਮ ਖੇਡ ਰਿਹਾ ਸੀ। ਇਸੇ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨ ਊਸ ਦਾ ਮੋਬਾਈਲ ਫੋਨ ਝਪਟ ਕੇ ਫ਼ਰਾਰ ਹੋ ਗਏ। ਦੂਜੀ ਘਟਨਾ ਸੈਕਟਰ-37 ਬੀ ਵਿੱਚ ਵਾਪਰੀ, ਜਿੱਥੇ ਸੈਰ ਕਰ ਕੇ ਘਰ ਜਾ ਰਹੇ ਨੌਜਵਾਨ ਦੇ ਗਲ਼ ਵਿੱਚ ਪਾਈ ਚੇਨੀ ਝਪਟ ਕੇ ਮੋਟਰਸਾਈਕਲ ਸਵਾਰ ਫ਼ਰਾਰ ਹੋ ਗਏ। ਇਸ ਬਾਰੇ ਅਨੁਪ ਸ਼ਰਮਾ ਵਾਸੀ ਸੈਕਟਰ-37 ਬੀ ਨੇ ਥਾਣਾ ਸੈਕਟਰ-39 ਦੀ ਪੁਲੀਸ ਨੂੰ ਸ਼ਿਕਾਇਤ ਕੀਤੀ।