ਖੇਤਰੀ ਪ੍ਰਤੀਨਿਧ
ਚੰਡੀਗ੍ਹੜ, 5 ਅਪਰੈਲ
ਇੱਥੋਂ ਦੇ ਸੈਕਟਰ 38 ਸਥਿਤ ਰਾਣੀ ਲਕਸ਼ਮੀ ਬਾਈ ਮਹਿਲਾ ਭਵਨ ਵਿੱਚ ਵਿਸ਼ੇਸ਼ ਓਰੀਐਂਟੇਸ਼ਨ ਪ੍ਰੋਗਰਾਮ ਦੌਰਾਨ ਮੇਅਰ ਸਰਬਜੀਤ ਕੌਰ ਅਤੇ ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿਤਰਾ ਵੱਲੋਂ ਨਗਰ ਨਿਗਮ ਵਿੱਚ ਵੱਖ ਵੱਖ ਅਹੁਦਿਆਂ ਦੀ ਭਰਤੀ ਹੋਈ ਪ੍ਰੀਖਿਆ ਪਾਸ ਕਰਨ ਵਾਲੇ 29 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲੇ ਨਵੇਂ ਅਧਿਕਾਰੀਆਂ ਅਤੇ ਕਰਮਚਾਰੀਆਂ ਵਿੱਚ ਅਭਿਸ਼ੇਕ ਤਨੇਜਾ, ਅਰਪਿਤ ਗਹਿਵਾਲਤ, ਜੀਵਨ ਜੋਤੀ, ਸ਼ੁਭਮ ਕੁਮਾਰ, ਸੁਮਿਤ ਸ਼ਰਮਾ, ਪ੍ਰੀਤ ਏਕਮ ਸਿੰਘ ਬੇਦੀ, ਸੁਖਰਿਪਨ ਪਾਲ ਸਿੰਘ, ਜਸਕਰਨ ਸਿੰਘ, ਜਸਪ੍ਰੀਤ ਸਿੰਘ, ਪਰਦੀਪ ਕੁਮਾਰ, ਸੰਦੀਪ, ਅਭਿਸ਼ੇਕ ਮੋਟਨ, ਵਿਕਰਮ ਸਿੰਘ, ਸੰਜੀਵ ਕੁਮਾਰ, ਬਲਰਾਜ ਸਿੰਘ, ਸਰਵਜੀਤ ਸਿੰਘ, ਸ਼ਸ਼ਾਂਕ ਯਾਦਵ, ਸਵਿਤਾ ਦੇਵੀ, ਰਾਹੁਲ ਆਰੀਆ, ਲਖਵਿੰਦਰ ਸਿੰਘ, ਗੁਰਮੀਤ ਸਿੰਘ, ਆਸ਼ੂ, ਰਵਿੰਦਰ ਕੁਮਾਰ, ਅਰੁਣ ਗਰਗ, ਸਾਹਿਲ ਭੋਲਾ, ਵਿਵੇਕ ਇੰਦਰ ਸਿੰਘ ਸੈਣੀ, ਦੀਪਕ ਕੁਮਾਰ ਸਿੰਘ, ਚਰਨ ਪ੍ਰੀਤ ਸਿੰਘ ਤੇ ਸਾਹਿਲ ਠਾਕੁਰ ਸ਼ਾਮਲ ਹਨ।