ਪੱਤਰ ਪ੍ਰੇਰਕ
ਚੰਡੀਗੜ੍ਹ, 22 ਅਗਸਤ
ਵਿਦਿਆਰਥੀ ਜੱਥੇਬੰਦੀ ‘ਸੱਥ’ ਦੇ ਆਗੂਆਂ ਨੇ ਪੰਜਾਬ ਯੂਨੀਵਰਸਿਟੀ ਦੇ ਯੂ.ਆਈ.ਈ.ਟੀ. ਵਿਭਾਗ ਵਿਚਲੇ ਕੋਰਸਾਂ ਦੀ ਵਧਾਈ ਫੀਸ ਦਾ ਵਿਰੋਧ ਕਰਦਿਆਂ ਵਿਭਾਗ ਦੇ ਡਾਇਰੈਕਟਰ ਜੇ.ਕੇ. ਗੋਸਵਾਮੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਮੰਗ ਪੱਤਰ ਦਿੰਦਿਆਂ ਫੀਸਾਂ ਵਿੱਚ ਹੋਏ ਵਾਧੇ ਨੂੰ ਪੂਰਨ ਤੌਰ ’ਤੇ ਵਾਪਸ ਲੈਣ ਦੀ ਮੰਗ ਕੀਤੀ। ਆਗੂਆਂ ਨੇ ਡੀ.ਯੂ.ਆਈ. ਰੇਨੂੰ ਵਿੱਜ ਨੂੰ ਕਿਹਾ ਕਿ ਉਡੀਕ ਸੂਚੀ ਵਾਲੇ ਵਿਦਿਆਰਥੀਆਂ ਨੂੰ ਮਜਬੂਰੀ ਵਿੱਚ ਜੁਰਮਾਨੇ ਦੇਣੇ ਪੈਂਦੇ ਹਨ। ਵਿਦਿਆਰਥੀਆਂ ਦਾ ਇਸ ਵਿੱਚ ਕੋਈ ਕਸੂਰ ਨਾ ਹੁੰਦੇ ਹੋਏ ਵੀ ਉਨ੍ਹਾਂ ਨੂੰ 24 ਤੋਂ 48 ਘੰਟਿਆਂ ਵਿੱਚ ਫੀਸ ਦੇ ਨਾਲ-ਨਾਲ 500 ਤੋਂ ਪੰਜ ਹਜ਼ਾਰ ਤੱਕ ਜੁਰਮਾਨਾ ਭਰਨਾ ਪੈਂਦਾ ਹੈ।