ਕਰਮਜੀਤ ਸਿੰਘ ਚਿੱਲਾ
ਬਨੂੜ, 13 ਜੁਲਾਈ
ਸੀਬੀਐੱਸਈ ਵੱਲੋਂ ਐਲਾਨੇ ਗਏ ਬਾਰ੍ਹਵੀਂ ਸ਼੍ਰੇਣੀ ਦੇ ਆਰਟਸ ਗਰੁੱਪ ਦੇ ਨਤੀਜਿਆਂ ਵਿੱਚ ਨਜ਼ਦੀਕੀ ਪਿੰਡ ਪੱਤੋਂ ਦੀ ਜੋਤਹੀਣ ਹਰਲੀਨ ਕੌਰ ਨੇ 500 ਵਿੱਚੋਂ 483 (96.60 ਪ੍ਰਤੀਸ਼ਤ) ਅੰਕ ਹਾਸਲ ਕਰਕੇ ਆਪਣੇ ਮਾਪਿਆਂ ਦਾ ਨਾਮ ਚਮਕਾਇਆ ਹੈ। ਬਚਪਨ ਤੋਂ ਅੱਖਾਂ ਦੀ ਜੋਤ ਤੋਂ ਵਿਹੂਣੀ ਹਰਲੀਨ ਦਸਵੀਂ ਵਿੱਚ ਵੀ ਆਪਣੇ ਸਕੂਲ ਵਿੱਚੋਂ ਫ਼ਸਟ ਰਹੀ ਸੀ। ਹਰਲੀਨ ਨੇ ਦੱਸਿਆ ਕਿ ਉਸ ਦੇ ਦਾਦਾ ਅਮਰੀਕ ਸਿੰਘ ਨੇ ਬਚਪਨ ਤੋਂ ਹੀ ਉਸ ਨੂੰ ਸਕੂਲ ਵਿੱਚ ਛੱਡਣ ਅਤੇ ਲਿਆਉਣ ਦੀ ਡਿਊਟੀ ਨਿਭਾ ਰਹੇ ਹਨ ਤੇ ਉਹ ਆਪਣੇ ਆਪਣੀ ਜ਼ਿੰਦਗੀ ਵਿੱਚ ਵੱਡਾ ਮੁਕਾਮ ਹਾਸਲ ਕਰਕੇ ਆਪਣੇ ਦਾਦੇ ਦਾ ਨਾਮ ਰੋਸ਼ਨ ਕਰੇਗੀ। ਹਰਲੀਨ ਦੇ ਪਿਤਾ ਮਨਜੀਤ ਸਿੰਘ ਖੇਤੀਬਾੜੀ ਕਰਦੇ ਹਨ। ਉਸ ਦੀ ਮਾਤਾ ਸਰਬਜੀਤ ਕੌਰ ਘਰੇਲੂ ਕੰਮ ਕਾਜੀ ਔਰਤ ਹੈ।