ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 5 ਸਤੰਬਰ
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਲਾਕੇ ਦੇ ਪਿੰਡ ਬੁਨਿਆਦੀ ਢਾਂਚੇ ਪੱਖੋਂ ਹੋਰ ਪਿੰਡਾਂ ਲਈ ਆਦਰਸ਼ ਬਣੇ ਹਨ। ਸ੍ਰੀ ਸਿੱਧੂ ਨੇ ਅੱਜ ਇੱਥੋਂ ਦੇ ਸੈਕਟਰ-80 (ਪਿੰਡ ਮੌਲੀ ਬੈਦਵਾਨ) ਵਿੱਚ ਰਵੀਦਾਸ ਧਰਮਸ਼ਾਲਾ ਦੀ ਉਸਾਰੀ ਲਈ 5 ਲੱਖ ਰੁਪਏ, ਪਿੰਡ ਪਾਪੜੀ ਦੇ ਸ਼ਮਸ਼ਾਨਘਾਟ ਲਈ ਪੇਵਰ ਲਗਾਉਣ ਲਈ 2 ਲੱਖ, ਧਰਮਸ਼ਾਲਾ ਦੀ ਛੱਤ ਲਈ 5 ਲੱਖ, ਆਂਗਨਵਾੜੀ ਸੈਂਟਰ ਦੀ ਉਸਾਰੀ 7.5 ਲੱਖ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਦੀ ਇਮਾਰਤ ਲਈ 25 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਦਿੱਤਾ, ਜਦੋਂਕਿ ਪਿੰਡ ਵਿੱਚ ਕਬਰਿਸਤਾਨ ਦਾ ਕੰਮ ਵੀ ਸ਼ੁਰੂ ਕਰਵਾਇਆ। ਪਿੰਡ ਚਾਚੋਮਾਜਰਾ ਦੀ 20.66 ਲੱਖ ਰੁਪਏ ਨਾਲ ਬਣਨ ਵਾਲੀ ਫਿਰਨੀ ਦਾ ਨੀਂਹ ਪੱਥਰ ਰੱਖਿਆ ਅਤੇ ਸੀਵਰੇਜ ਲਈ ਗਮਾਡਾ ਤੋਂ 70 ਲੱਖ ਰੁਪਏ ਮਨਜ਼ੂਰ ਕਰਵਾਉਣ ਦੀ ਗੱਲ ਆਖੀ।
ਸ੍ਰੀ ਸਿੱਧੂ ਨੇ ਪਿੰਡ ਧਰਮਗੜ੍ਹ ਵਿੱਚ ਪਾਰਕ ਦਾ ਉਦਘਾਟਨ ਕੀਤਾ, ਰਵੀਦਾਸ ਧਰਮਸ਼ਾਲਾ ਲਈ 5 ਲੱਖ ਰੁਪਏ, ਜਨਰਲ ਧਰਮਸ਼ਾਲਾ ਲਈ 3 ਲੱਖ ਅਤੇ ਨਾਲੇ ਦੀ ਉਸਾਰੀ ਲਈ 2 ਲੱਖ ਦੀ ਗਰਾਂਟ ਦਿੱਤੀ। ਪਿੰਡ ਸਫੀਪੁਰ ਵਿੱਚ ਰਵੀਦਾਸ ਧਰਮਸ਼ਾਲਾ ਦਾ ਨੀਂਹ ਪੱਥਰ ਰੱਖਿਆ ਤੇ ਗਰਾਊਂਡ ਦੀ ਚਾਰਦੀਵਾਰੀ, ਟੋਭੇ ਦੀ ਚਾਰਦੀਵਾਰੀ ਅਤੇ, ਨਿਊ ਐਸਸੀ ਧਰਮਸ਼ਾਲਾ ਲਈ ਗਰਾਂਟ ਦਾ ਚੈੱਕ ਦਿੱਤਾ। ਨੰਡਿਆਲੀ ਪਿੰਡ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਵਾਲੇ ਲਾਏ ਟਿਊਬਵੈੱਲ ਅਤੇ ਫਿਰਨੀ ਪੱਕੀ ਕਰਨ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਪਿੰਡ ਦੇ ਗਰਾਊਂਡ ਦੀ ਚਾਰਦੀਵਾਰੀ, ਨਾਲੇ ਦੀ ਉਸਾਰੀ, ਮੁਸਲਿਮ ਕਬਰਿਸਤਾਨ, ਗਲੀਆਂ-ਨਾਲੀਆਂ ਦੇ ਕੰਮ ਦਾ ਨੀਂਹ ਪੱਥਰ ਵੀ ਰੱਖਿਆ।
ਉਨ੍ਹਾਂ ਬਾਕਰਪੁਰ ਵਿੱਚ ਮਹਿਰਾ ਧਰਮਸ਼ਾਲਾ ਦੇ ਹਾਲ ਅਤੇ ਪਖਾਨਿਆਂ, ਵਾਲਮੀਕ ਭਵਨ ਤੇ ਸ਼ੈੱਡ ਦੀ ਉਸਾਰੀ ਅਤੇ ਗਲੀਆਂ-ਨਾਲੀਆਂ ਤੋਂ ਇਲਾਵਾ ਫਿਰਨੀ ਲਈ ਗਰਾਂਟ ਦੇ ਚੈੱਕ ਦਿੱਤੇ। ਪਿੰਡ ਮੱਟਰਾਂ ’ਚ ਐਲੀਮੈਂਟਰੀ ਸਕੂਲ ਦੇ ਕਮਰਿਆਂ ਜਦਕਿ ਪਿੰਡ ਬੜੀ ਦੇ ਕਮਿਊਨਿਟੀ ਸੈਂਟਰ ਦੀ ਉਸਾਰੀ ਲਈ ਵੀ ਗਰਾਂਟ ਦੇ ਚੈੱਕ ਦਿੱਤੇ ਗਏ।