ਪਤੀ-ਪਤਨੀ ਦਾ ਰਾਜ਼ੀਨਾਮਾ ਕਰਵਾਉਣ ਗਏ ਸਰਪੰਚ ਦਾ ਸਿਰ ਫਾੜਿਆ

ਪਤੀ-ਪਤਨੀ ਦਾ ਰਾਜ਼ੀਨਾਮਾ ਕਰਵਾਉਣ ਗਏ ਸਰਪੰਚ ਦਾ ਸਿਰ ਫਾੜਿਆ

ਜਗਮੋਹਨ ਸਿੰਘ

ਘਨੌਲੀ, 28 ਜੂਨ

ਪੁਲੀਸ ਚੌਕੀ ਘਨੌਲੀ ਵੱਲੋਂ ਪਿੰਡ ਰਣਜੀਤਪੁਰਾ ਵਿੱਚ ਪੰਜ ਸਾਲ ਪਹਿਲਾਂ ਵਿਆਹੀ ਲੜਕੀ ਦਾ ਉਸ ਦੇ ਪਤੀ ਨਾਲ ਰਾਜ਼ੀਨਾਮਾ ਕਰਵਾਉਣ ਆਏ ਪਿੰਡ ਮਾਣਕਪੁਰ ਦੇ ਸਰਪੰਚ ਦਾ ਸਿਰ ਫਾੜਨ, ਪੰਚਾਇਤ ਮੈਂਬਰਾਂ, ਲੜਕੀ ਅਤੇ ਉਸ ਦੇ ਪੇਕੇ ਪਰਿਵਾਰ ਦੇ ਮੈਂਬਰਾਂ ਦੀ ਕੁੱਟਮਾਰ ਕਰਨ ਦੇ ਦੋਸ਼ ਅਧੀਨ ਅੱਧੀ ਦਰਜਨ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਲੜਕੀ ਦੇ ਚਾਚੇ ਉਜਾਗਰ ਸਿੰਘ ਵਾਸੀ ਪਿੰਡ ਮਾਣਕਪੁਰ ਥਾਣਾ ਨੰਗਲ ਨੇ ਦੱਸਿਆ ਕਿ ਉਸ ਦੀ ਭਤੀਜੀ ਦਾ ਵਿਆਹ 2017 ਵਿੱਚ ਪਿੰਡ ਰਣਜੀਤਪੁਰਾ ਵਾਸੀ ਨਾਲ ਹੋਇਆ ਸੀ। ਉਹ ਵਿਦੇਸ਼ ਗਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਉਸ ਦੇ ਵਿਦੇਸ਼ ਤੋਂ ਪਰਤਣ ਉਪਰੰਤ ਵੀ ਉਹ ਆਪਣੀ ਪਤਨੀ ਅਤੇ ਬੱਚਿਆਂ ਤੋਂ ਜ਼ਿਆਦਾ ਸਮਾਂ ਆਪਣੇ ਦੋਸਤ ਕੋਲ ਹੀ ਬਤੀਤ ਕਰਦਾ ਹੈ ਅਤੇ ਕਈ ਵਾਰ ਰਾਤ ਨੂੰ ਵੀ ਉਸ ਦੇ ਘਰ ਹੀ ਸੌਂ ਜਾਂਦਾ ਹੈ, ਜਿਸ ਕਰਕੇ ਉਸ ਦਾ ਪਰਿਵਾਰਕ ਝਗੜਾ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ 22 ਜੂਨ ਨੂੰ ਪਤੀ ਪਤਨੀ ਦਾ ਝਗੜਾ ਕਾਫੀ ਵਧਣ ਬਾਅਦ ਉਸ ਦੀ ਭਤੀਜੀ, ਜਿਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ, ਨੇ ਉਨ੍ਹਾਂ ਨੂੰ ਫੈਸਲਾ ਕਰਵਾਉਣ ਲਈ ਸੱਦਿਆ ਸੀ। ਉਹ 23 ਜੂਨ ਨੂੰ ਜਦੋਂ ਆਪਣੇ ਪਿੰਡ ਦੇ ਸਰਪੰਚ ਮਨੋਜ ਕੁਮਾਰ ਅਤੇ ਦੋ ਪੰਚਾਇਤ ਮੈਂਬਰਾਂ ਸਮੇਤ ਕਿਰਾਏ ਦੀ ਗੱਡੀ ਕਰਕੇ ਆਪਣੀ ਭਤੀਜੀ ਦਾ ਰਾਜ਼ੀਨਾਮਾ ਕਰਵਾਉਣ ਲਈ ਰਣਜੀਤਪੁਰਾ ਪੁੱਜਿਆ ਤਾਂ ਉਸ ਦੀ ਭਤੀਜੀ ਦੇ ਘਰ ਪੁੱਜਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਗੱਡੀ ਨੂੰ ਲੜਕੀ ਦੇ ਪਤੀ, ਉਸ ਦੇ ਦੋਸਤਾਂ ਤੇ ਕੁੱਝ ਹੋਰ ਵਿਅਕਤੀਆਂ ਨੇ ਟਰੈਕਟਰ ਲਗਾ ਕੇ ਘੇਰਾ ਪਾ ਕੇ ਉਨ੍ਹਾਂ ਦੀ ਤੇਜ਼ਧਾਰ ਹਥਿਆਰਾਂ, ਡੰਡਿਆਂ ਤੇ ਬੈਟਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਦਿੱਤੀ। ਉਨ੍ਹਾਂ ਨੂੰ ਪੁਲੀਸ ਨੇ ਮੌਕੇ ’ਤੇ ਪੁੱਜ ਕੇ ਹਮਲਾਵਰਾਂ ਦੇ ਕਬਜ਼ੇ ‌ਵਿੱਚੋਂ ਛੁਡਵਾਇਆ। ਇਸ ਕੁੱਟਮਾਰ ਦੌਰਾਨ ਸਰਪੰਚ ਮਨੋਜ ਕੁਮਾਰ ਦਾ ਸਿਰ ਫੱਟ ਗਿਆ। ਇਸ ਤੋਂ ਇਲਾਵਾ ਉਹ, ਉਸ ਦੀ ਭਤੀਜੀ ਤੇ ਦੂਜੀ ਭਤੀਜੀ ਤੇ ਦੋਵੇਂ ਪੰਚਾਂ ਸਮੇਤ ਗੱਡੀ ਦੇ ਡਰਾਈਵਰ ਦੇ ਵੀ ਸੱਟਾਂ ਲੱਗੀਆਂ। ਪੁਲੀਸ ਚੌਕੀ ਘਨੌਲੀ ਦੇ ਏਐੱਸਆਈ ਕਮਲ ਕਿਸ਼ੋਰ ਨੇ ਦੱਸਿਆ ਕਿ ਪੁਲੀਸ ਵੱਲੋਂ ਸ਼ਿਕਾਇਤਕਰਤਾ ਉਜਾਗਰ ਸਿੰਘ ਦੇ ਬਿਆਨਾਂ ’ਤੇ ਧਾਰਾ 323,341,506,148,149 ਅਧੀਨ ਕੇਸ ਦਰਜ ਕਰ ਲਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅੰਗਰੇਜ਼ ਸਰਕਾਰ ਨੂੰ ਵੰਗਾਰ

ਅੰਗਰੇਜ਼ ਸਰਕਾਰ ਨੂੰ ਵੰਗਾਰ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਦੁਆਬੇ ਤੋਂ ਮਾਲਵੇ ਤੱਕ

ਦੁਆਬੇ ਤੋਂ ਮਾਲਵੇ ਤੱਕ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਸ੍ਰੀਲੰਕਾ ਵਿਚ ਨਵ-ਬਸਤੀਵਾਦ ਅਤੇ ਭਾਰਤ

ਸ੍ਰੀਲੰਕਾ ਵਿਚ ਨਵ-ਬਸਤੀਵਾਦ ਅਤੇ ਭਾਰਤ

ਮੁੱਖ ਖ਼ਬਰਾਂ

ਸ਼ਹਿਰ

View All