ਚੰਡੀਗੜ੍ਹ: ਇਥੇ ਕਰੋਨਾਵਾਇਰਸ ਦੇ ਡੈਲਟਾ ਪਲੱਸ ਰੂਪ ਨਾਲ ਸਬੰਧਤ ਪਹਿਲਾ ਕੇਸ ਮਿਲਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਦੱਸਿਆ ਕਿ ਯੂਟੀ ਵਿੱਚ ਮਈ ਤੇ ਜੂਨ ਮਹੀਨੇ ਵਿੱਚ ਵੱਖ ਵੱਖ ਲੋਕਾਂ ਦੇ ਲਏ ਗਏ 50 ਸੈਂਪਲਾਂ ਨੂੰ ਜੀਨੋਮ ਸੀਕੁਐਂਸਿੰਗ ਲਈ ਭੇਜਿਆ ਗਿਆ ਸੀ। ਪ੍ਰਸ਼ਾਸਨ ਵੱਲੋਂ ਜਾਰੀ ਪ੍ਰੈਸ ਰਿਲੀਜ਼ ਅਨੁਸਾਰ ਜਿਹੜਾ ਵਿਅਕਤੀ ਕਰੋਨਾਵਾਇਰਸ ਦੇ ਡੈਲਟਾ ਪਲੱਸ ਰੂਪ ਨਾਲ ਪੀੜਤ ਪਾਇਆ ਗਿਆ ਹੈ ਉਹ ਮੌਲੀ ਜਾਗਰਾਂ ਦਾ ਵਸਨੀਕ ਹੈ ਤੇ ਉਸ ਦੀ ਉਮਰ 35 ਸਾਲ ਹੈ। ਉਸ ਦੇ ਪਰਿਵਾਰਕ ਮੈਂਬਰਾਂ ਦੇ ਵੀ ਟੈਸਟ ਕੀਤੇ ਗਏ ਹਨ ਪਰ ਕਿਸੇ ਨੂੰ ਵੀ ਹਸਪਤਾਲ ਦਾਖਲ ਨਹੀਂ ਕੀਤਾ ਗਿਆ ਹੈ। ਸਾਰੇ ਪਰਿਵਾਰਕ ਮੈਂਬਰ ਤੰਦਰੁਸਤ ਹਨ। -ਟਨਸ