ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 22 ਫਰਵਰੀ
ਇਥੋਂ ਦੇ ਸੈਕਟਰ-41 ਤੇ ਬੁਟਰੇਲਾ ਦੀ ਮਾਰਕੀਟ ਵਿੱਚ ਆਵਾਰਾ ਕੁੱਤੇ ਨੇ ਦੇਰ ਸ਼ਾਮ ਛੇ ਜਣਿਆਂ ਨੂੰ ਵੱਢ ਦਿੱਤਾ ਜਿਸ ਕਾਰਨ ਪਿੰਡ ਤੇ ਆਸ-ਪਾਸ ਦੇ ਵੱਡੀ ਗਿਣਤੀ ਲੋਕ ਡਾਂਗਾਂ ਲੈ ਕੇ ਇਕੱਠੇ ਹੋ ਗਏ। sਇਸ ਮੌਕੇ ਮੋਹਤਬਰਾਂ ਨੇ ਨਗਰ ਨਿਗਮ ਦੀ ਟੀਮ ਨੂੰ ਸੂਚਿਤ ਕੀਤਾ ਜਿਸ ਨੇ ਲੋਕਾਂ ਨੂੰ ਸ਼ਾਂਤ ਕਰਦਿਆਂ ਆਵਾਰਾ ਕੁੱਤੇ ਨੂੰ ਸ਼ੈਲਟਰ ਹੋਮ ਲਿਆਂਦਾ। ਸਮਾਜ ਸੇਵੀ ਪ੍ਰਿਤਪਾਲ ਸੋਢੀ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਦੌਰਾਨ ਸੈਕਟਰ 41 ਏ ਵਿੱਚ ਵੀ ਕੁੱਤਿਆਂ ਦੇ ਵੱਢਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਸਮੱਸਿਆ ਦੇ ਹੱਲ ਦੀ ਮੰਗ ਕੀਤੀ। ਇਲਾਕਾ ਵਾਸੀਆਂ ਨੇ ਦੱਸਿਆ ਕਿ ਖੇਤਰ ਵਿਚ ਕੁੱਤਿਆਂ ਦੇ ਵੱਢਣ ਦੀਆਂ ਘਟਨਾਵਾਂ ਵਧ ਰਹੀਆਂ ਹਨ।