ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 30 ਸਤੰਬਰ
ਰਾਜਧਾਨੀ ਚੰਡੀਗੜ੍ਹ ਦੇ ਪਿੰਡਾਂ ਦੀ ਸਮੱਸਿਆਵਾਂ ਸਬੰਧੀ ਭਾਜਪਾ ਦੇ ਜਨਰਲ ਸਕੱਤਰ ਰਾਮਵੀਰ ਭੱਟੀ ਦੀ ਅਗਵਾਈ ’ਚ ਵਫ਼ਦ ਨੇ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪ੍ਰੋਹਿਤ ਨਾਲ ਮੁਲਾਕਾਤ ਕੀਤੀ। ਇਸ ਮੌਕੇ ਕਿਸਾਨ ਮੋਰਚਾ ਦੇ ਜਨਰਲ ਸਕੱਤਰ ਧਰਮਿੰਦਰ ਸਿੰਘ ਵੀ ਨਾਲ ਹਾਜ਼ਰ ਰਹੇ। ਜਿਨ੍ਹਾਂ ਨੇ ਪੈਰੀਫੈਰੀ ’ਚ ਆਉਣ ਵਾਲੇ ਪਿੰਡਾਂ ਦੀ ਸਮੱਸਿਆਂ ਬਾਰੇ ਦੱਸਿਆ ਅਤੇ ਉਨ੍ਹਾਂ ਨੂੰ ਹੱਲ ਕਰਨ ਦੀ ਮੰਗ ਕੀਤੀ। ਭੱਟੀ ਨੇ ਪਿੰਡਾਂ ’ਚ ਲਾਲ ਲਕੀਰ ਵਧਾਉਣ ਦਾ ਮਾਮਲਾ ਚੁਕਿਆ ਅਤੇ ਲਾਲ ਡੋਰੇ ਤੋਂ ਹੋਈ ਉਸਾਰੀਆਂ ਨੂੰ ਰੈਗੂਲਰ ਕਰਨ ਦੀ ਮੰਗ ਕੀਤੀ। ਯੂਟੀ ਦੇ ਪ੍ਰਸ਼ਾਸਕ ਨੇ ਭਾਜਪਾ ਆਗੂਆਂ ਦੀਆਂ ਮੰਗਾਂ ਨੂੰ ਸੁਣਦੇ ਹੋਏ ਜਲਦ ਹੀ ਪ੍ਰਵਾਨ ਕਰਨ ਦੀ ਭਰੋਸਾ ਦਿਵਾਇਆ ਹੈ।