ਪੱਤਰ ਪ੍ਰੇਰਕ
ਪੰਚਕੂਲਾ, 18 ਅਪਰੈਲ
ਮੋਰਨੀ ਦੇ ਨੇੜੇ ਜੰਗਲ ਵਿੱਚ ਬਣੇ ਡੈਮ ਵਿੱਚ ਨਹਾਉਣ ਗਏ ਦੋ ਨੌਜਵਾਨਾਂ ਦੀ ਡੁੱਬ ਜਾਣ ਤੋਂ ਬਾਅਦ ਅੱਜ ਸਵੇਰੇ ਕੌਮੀ ਆਫ਼ਤ ਪ੍ਰਬੰਧਨ ਫੋਰਸ ਦੇ ਗੋਤਾਖੋਰਾਂ ਨੇ ਅੱਜ ਸਵੇਰੇ ਹਾਦਸੇ ਵਾਲੀ ਥਾਂ’ ਤੇ ਪਹੁੰਚ ਕੇ ਲਾਸ਼ਾਂ ਬਾਹਰ ਕੱਢੀਆਂ। ਮ੍ਰਿਤਕਾਂ ਦੀ ਪਛਾਣ ਇਰਫਾਨ (18) ਵਾਸੀ ਰਾਮਪੁਰ ਜੰਗੀ ਪੰਚਕੂਲਾ ਅਤੇ ਪ੍ਰਿੰਸ (18) ਪਿੰਡ ਖਟੋਲੀ ਵਜੋਂ ਹੋਈ ਹੈ। ਪੁਲੀਸ ਤੋਂ ਮਿਲੀ ਜਾਣਕਾਰੀ ਅਨੁਸਾਰ ਜੰਗਲਾਤ ਵਿਭਾਗ ਦੇ ਬਣਾਏ ਡੈਮ ਨੰਬਰ ਵਿੱਚ ਪੰਜ ਦੋਸਤ ਨਹਾਉਣ ਗਏ ਸਨ। ਪੁਲੀਸ ਅਨੁਸਾਰ ਇਰਫਾਨ ਅਤੇ ਪ੍ਰਿੰਸ ਦਾ ਪੈਰ ਫਿਸਲਨ ਕਾਰਨ ਉਹ ਡੂੰਘੇ ਪਾਣੀ ਵਿੱਚ ਚਲੇ ਗਏ ਅਤੇ ਡੁੱਬ ਗਏ। ਚੰਡੀਮੰਦਰ ਦੇ ਪੁਲੀਸ ਸਟੇਸ਼ਨ ਦੇ ਐੱਸਐੱਚਓ ਪ੍ਰਿਥਵੀ ਸਿੰਘ ਅਨੁਸਾਰ ਪੁਲੀਸ ਮੌਕੇ ’ਤੇ ਪਹੁੰਚ ਗਈ ਸੀ ਪਰ ਬੀਤੀ ਰਾਤ ਹਨੇਰਾ ਹੋਣ ਕਾਰਨ ਨੌਜਵਾਨਾਂ ਨੂੰ ਪਾਣੀ ਵਿੱਚੋਂ ਲੱਭਣਾ ਮੁਸ਼ਕਲ ਹੋ ਗਿਆ ਸੀ।