ਕਾਂਗਰਸ ਨੇ ਨੁੱਕੜ ਨਾਟਕ ਰਾਹੀਂ ਭਾਜਪਾ ਨੂੰ ਭੰਡਿਆ

ਕਾਂਗਰਸ ਨੇ ਨੁੱਕੜ ਨਾਟਕ ਰਾਹੀਂ ਭਾਜਪਾ ਨੂੰ ਭੰਡਿਆ

ਸੈਕਟਰ-17 ਵਿੱਚ ਕਾਂਗਰਸੀ ਵਰਕਰ ਨੁੱਕੜ ਨਾਟਕ ਖੇਡਦੇ ਹੋਏ।

ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 14 ਦਸੰਬਰ

ਨਗਰ ਨਿਗਮ ਚੋਣਾਂ ਵਿੱਚ ਪ੍ਰਚਾਰ ਮੁਹਿੰਮ ਤੇਜ਼ ਕਰਦਿਆਂ ਚੰਡੀਗੜ੍ਹ ਕਾਂਗਰਸ ਨੇ ਮੰਗਲਵਾਰ ਨੂੰ ਸੈਕਟਰ-17 ’ਚ ਨੁੱਕੜ ਨਾਟਕ ਰਾਹੀਂ ਭਾਜਪਾ ਨੂੰ 6 ਸਾਲ ਦੀ ਕਾਰਗੁਜ਼ਾਰੀ ਲਈ ਘੇਰਿਆ। ਇਸ ਤੋਂ ਬਾਅਦ ਸ਼ਹਿਰ ਦੇ ਸੈਕਟਰ-20 ਬੀ, ਦੜੂਆ ਅਤੇ ਡੱਡੂਮਾਜਰਾ ਵਿੱਚ ਵੀ ਨਾਟਕ ਖੇਡੇ ਗਏ ਜਿਸ ਵਿੱਚ ਸ਼ਹਿਰ ਵਾਸੀਆਂ ਨੂੰ ਪਿਛਲੇ 6 ਮਹੀਨਿਆਂ ਤੋਂ ਪੇਸ਼ ਆ ਰਹੀ ਸਮੱਸਿਆਵਾਂ ਨੂੰ ਉਭਾਰਨ ਦੀ ਕੋਸ਼ਿਸ਼ ਕੀਤੀ। ਕਾਂਗਰਸੀ ਵਰਕਰਾਂ ਨੇ ਕਿਹਾ ਕਿ ਡੱਡੂਮਾਜਰਾ ’ਚ ਕੂੜੇ ਦੇ ਢੇਰ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕਾਂਗਰਸ ਦੇ ਵਰਕਰਾਂ ਨੇ ਕਿਹਾ ਕਿ ਦੇਸ਼ ਵਿੱਚ ਮਹਿੰਗਾਈ ਵਧਦੀ ਜਾ ਰਹੀ ਹੈ ਜਿਸ ਕਾਰਨ ਆਮ ਲੋਕਾਂ ਨੂੰ ਘਰ ਚਲਾਉਣੇ ਔਖੇ ਹੋ ਗਏ ਹਨ। ਉਨ੍ਹਾਂ ਨੇ ਜ਼ਰੂਰੀ ਵਸਤੂਆਂ ਦੀ ਖਰੀਦੋਂ-ਫਰੋਖਤ ਲਈ ਕੇਂਦਰ ਸਰਕਾਰ ਅਤੇ ਸਥਾਨਕ ਨਗਰ ਨਿਗਮ ਦੋਵਾਂ ਨਾਲ ਫਟਕਾਰ ਲਗਾਈ ਹੈ ਜਿਸ ਕਾਰਨ ਪੈਟਰੋਲ 100 ਰੁਪਏ ਤੋਂ ਵਧ ਗਿਆ ਅਤੇ ਸਰ੍ਹੋਂ ਦਾ ਤੇਲ 200 ਰੁਪਏ ਦੇ ਕਰੀਬ ਪਹੁੰਚ ਗਿਆ ਹੈ।

ਨੁੱਕੜ ਨਾਟਕ ਰਾਹੀਂ ਸ਼ਹਿਰ ਦੇ ਕਮਿਊਨਿਟੀ ਪਾਰਕਿੰਗ ਦੇ ਮਾੜੇ ਪ੍ਰਬੰਧਾਂ ਨੂੰ ਉਜਾਗਰ ਕਰਨੇ ਦੇ ਨਾਲ-ਨਾਲ ਪਿਛਲੇ 6 ਸਾਲਾਂ ਵਿੱਚ ਨਿਗਮ ’ਚ ਫੈਲ੍ਹੇ ਭ੍ਰਿਸ਼ਟਾਚਾਰ ਬਾਰੇ ਖੁੱਲ੍ਹ ਕੇ ਗੱਲ ਕੀਤੀ। ਨੁੱਕੜ ਨਾਟਕਾਂ ਦਾ ਨਿਰਦੇਸ਼ਨ ਵਰਿੰਦਰ ਡੋਡੀ ਨੇ ਕੀਤਾ ਜਿਸ ਵਿੱਚ ਮਨਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਮੋਹਿਤ ਕੁਮਾਰ, ਲੋਕੇਸ਼ ਕੁਮਾਰ, ਗੁਰਪਿਆਰ ਸਿੰਘ ਅਤੇ ਮਲਕੀਤ ਸਿੰਘ ਨੇ ਪੇਸ਼ਕਾਰੀ ਦਿੱਤੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਸ਼ਹਿਰ

View All