ਸਰਬਜੀਤ ਸਿੰਘ ਭੱਟੀ
ਲਾਲੜੂ, 31 ਮਾਰਚ
ਲਾਲੜੂ ਇਲਾਕੇ ਦੀ ਕਈ ਲਿਕ ਸੜਕਾਂ ਦੀ ਹਾਲਤ ਖਸਤਾ ਹੋਣ ਕਾਰਨ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕਾ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਖਸਤਾ ਹਾਲ ਸੜਕਾਂ ਦੀ ਮੁਰੰਮਤ ਕਰਵਾਉਣ ਦੀ ਮੰਗ ਕੀਤੀ। ਹਲਕੇ ਦੀ ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਸੁਖਦੇਵ ਚੌਧਰੀ, ਅਸ਼ਵਨੀ ਮਿਨਹਾਸ, ਤਾਰਾ ਚੰਦ, ਰਣਬੀਰ ਬਟੌਲੀ, ਹਰਵਿੰਦਰ ਸਿੰਘ ਝਰਮੜੀ ਤੇ ਭੁਪਿੰਦਰ ਜੰਡਲੀ ਨੇ ਦੱਸਿਆ ਕਿ ਜੰਡਲੀ ਤੋਂ ਲਾਲੜੂ, ਝਰਮੜੀ ਤੋਂ ਸੰਗੋਥਾ, ਹੰਡੇਸਰਾ ਤੋਂ ਭੁੱਖੜੀ, ਭਾਗਸੀ ਅਤੇ ਲਾਲੜੂ ਤੋਂ ਧਰਮਗੜ੍ਹ, ਰਾਮਗੜ੍ਹ ਰੁੜਕੀ, ਧੀਰੇਮਾਜਰਾ, ਲਾਲੜੂ ਤੋਂ ਮਗਰਾ, ਡਹਿਰ, ਬਸੀ-ਜਲਾਲਪੁਰ ਸਮੇਤ ਹੋਰ ਲਿੰਕ ਸੜਕਾਂ ਦੀ ਹਾਲਤ ਬੱਦ ਤੋਂ ਬਦਤਰ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਮਾਈਨਿੰਗ ਮਾਫੀਆ ਆਪਣੇ ਓਵਰਲੋਡ ਵਾਹਨਾਂ ਰਾਹੀਂ ਰੇਤਾ-ਬਜਰੀ ਅਤੇ ਮਿੱਟੀ ਢੋਅ ਕੇ ਇਨ੍ਹਾਂ ਸੜਕਾਂ ਦੀ ਹਾਲਤ ਖਸਤਾ ਕਰ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਨ੍ਹਾਂ ਵਾਹਨਾਂ ਖਿਲਾਫ਼ ਢੁਕਵੀਂ ਕਾਰਵਾਈ ਨਹੀਂ ਕੀਤੀ ਜਾ ਰਹੀ।