ਚੰਡੀਗੜ੍ਹ: ਪ੍ਰਸ਼ਾਸਕ ਦੇ ਦੌਰੇ ਤੋਂ ਬਾਅਦ ਅੱਜ ਡਾਇਰੈਕਟਰ ਸਕੂਲ ਐਜੂਕੇਸ਼ਨ ਤੇ ਹੋਰ ਸਿੱਖਿਆ ਅਧਿਕਾਰੀਆਂ ਨੇ ਸਰਕਾਰੀ ਹਾਈ ਸਕੂਲ ਹੱਲੋਮਾਜਰਾ ਦਾ ਜਾਇਜ਼ਾ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਇਸ ਸਕੂਲ ਦੇ ਅੱਠਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀ ਮੱਖਣਮਾਜਰਾ ਦੀ ਥਾਂ ਕਲੋਨੀ ਨੰਬਰ 4 ਦੇ ਸਕੂਲ ਵਿੱਚ ਤਬਦੀਲ ਹੋਣਗੇ ਕਿਉਂਕਿ ਇਸ ਸਕੂਲ ਦੀ ਇਮਾਰਤ ਖਾਲੀ ਪਈ ਹੈ। ਇਸ ਤੋਂ ਇਲਾਵਾ ਹੱਲੋਮਾਜਰਾ ਦੇ ਬੱਚਿਆਂ ਲਈ ਬੱਸ ਸਹੂਲਤ ਨਹੀਂ ਮਿਲੇਗੀ ਕਿਉਂਕਿ ਹੱਲੋਮਾਜਰਾ ਤੋਂ ਮੱਖਣਮਾਜਰਾ ਦੀ ਦੂਰੀ ਚਾਰ ਕਿਲੋਮੀਟਰ ਹੈ ਪਰ ਕਲੋਨੀ ਨੰਬਰ ਚਾਰ ਦਾ ਸਕੂਲ ਸਿਰਫ਼ ਡੇਢ ਕਿਲੋਮੀਟਰ ਦੂਰ ਹੈ। -ਟਨਸ